ਪੰਨਾ:ਮਾਲਵੇ ਦੇ ਲੋਕ ਗੀਤ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



31
ਵੇ ਚੀਰਾ ਪਹਿਨ ਕੇ ਲੋਕੋ, ਜਾਂਦਾ ਭਾਬੀਆਂ ਵੇਹੜੇ,
ਘਰ ਨੀ ਆਂਵਦਾ ਮੇਰੇ ਵੇ ਚੀਨ ਮਚੀਨੀਆਂ ਲੋਕੋ ਵੇ
ਜਿਉਂਦੀ ਜਾਨ ਦੇ ਝੇੜੇ-
ਸਾਲੂ ਪਹਿਨ ਕੇ ਲੋਕੋ ਓਏ ਜਾਂਦੀ ਦੇਵਰਾ ਵੇਹੜੇ ਓਏ,
ਘਰ ਨਾਂ ਆਂਵਦੀ ਮੇਰੇਚੀਨ ਮਚੀਨੀਆਂ ਲੋਕੋ ਓਏ
ਜਿਉਂਦੀ ਜਾਨ ਦੇ ਝੇੜੇ-
ਕੈਂਠਾ ਪਹਿਨ ਕੇ ਲੋਕੋ ਓਏ ਜਾਂਦਾ
ਭਾਬੀਆਂ ਦੇ ਵੇਹੜੇ ਕਿ ਘਰ ਨੀ ਆਂਵਦਾ ਮੇਰੇ,
ਵੇ ਚੀਨ ਮਚੀਨੀਆਂ ਲੋਕੋ ਵੇ ਜਿਉਂਦੀ ਜਾਨ ਦੇ ਝੇੜੇ-
ਚੂੜਾ ਪਹਿਨ ਕੇ ਲੋਕੋ ਓਏ ਜਾਂਦੀ ਦੇਵਰਾ ਦੇ ਵੇਹੜੇ ਘਰ ਨੀ ਆਂਵਦੀ ਮੇਰੇ,
ਚੀਨ ਮਚੀਨੀਆ ਲੋਕੋ ਓਏ ਜਿਉਂਦੀ ਜਾਨ ਦੇ ਝੇੜੇ—
ਸੁਰਮਾ ਪਾਕੇ ਲੋਕੇ ਵੇ ਜਾਂਦਾ ਭਾਬੀਆਂ ਵੇਹੜੇ ਵੇ ਘਰ ਨੀ ਆਂਵਦਾ ਮੇਰੇ,
ਵੇ ਚੀਨ ਮਚੀਨੀਆਂ ਲੋਕੋ ਵੇ ਜਿਉਂਦੀ ਜਾਨ ਦੇ ਝੇੜੇ-
ਝਾਂਜਰ ਪਹਿਨ ਕੇ ਲੋਕੋ ਛਣਕਾਉਂਦੀ ਦੇਵਰਾ ਵੇਹੜੇ ਘਰ ਨਾ ਆਂਵਦੀ
ਮੇਰੇ,
ਚੀਨ ਮਚੀਨੀਆ ਲੋਕੋ ਓਏ ਜਿਉਂਦੀ ਜਾਨ ਦੇ ਝੇੜੇ।

32
ਅੰਬਰਸਰ ਸੰਗੀ ਫੁੱਲ ਵੇ ਵਿਕੇਂਦੇ ਜੀਵੇਂ ਬੀਬਾ ਸਾਨੂੰ ਲੈਦੇ,
ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਪਟਿਆਲੇ ਸਹਿਰ ਵਿੱਚ ਟਿੱਕਾ ਘੜੀਂਦਾ, ਜੀਵੇਂ ਬੀਬਾ ਸਾਨੂੰ ਲੈ ਦੇ,
ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਨਾਭੇ ਸ਼ਹਿਰ ਵਿੱਚ ਮਿਲਦੀਆਂ ਬਾਕਾਂ, ਜੀਵੇਂ ਬੀਬਾ ਸਾਨੂੰ ਲੈ ਦੇ,
ਲੈ ਕੇ ਨਾ ਦੇਈਂ ਵੇ, ਕੇਰਾਂ ਸੁਹਣਿਆਂ ਮੁੱਖੋਂ ਕਹਿ ਦੇ।
ਲੁਧਿਆਣੇ ਮਿਲਦੇ ਬੂਟ ਜ਼ਰੀ ਦੇ,ਜੀਵੇਂ ਬੀਬਾ ਸਾਨੂੰ ਲੈ ਦੇ,

43