ਪੰਨਾ:ਮਾਲਵੇ ਦੇ ਲੋਕ ਗੀਤ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1
ਚੱਲੋ ਸਿੰਘੋ ਚੌਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ।
ਹੇਠ ਗੁਰਾਂ ਦੇ ਨੀਲਾ ਘੋੜਾ ਹੱਥ ਵਿੱਚ ਬਾਜ਼ ਸਹਾਏ।
ਕੌਣ ਗੁਰਾਂ ਦੇ ਪਿਤਾ ਸੁਣੀਦੇ ਕਿਹੜੀ ਮਾਤਾ ਜਾਏ।
ਪਿਤਾ ਗੁਰਾਂ ਦੇ ਤੇਗ ਬਹਾਦਰ ਮਾਤਾ ਗੁਜ਼ਰੀ ਜਾਏ।
ਕਿਥੋਂ ਦਾ ਤਾਂ ਜਨਮ ਗੁਰਾਂ ਦਾ, ਕਿਥੇ ਡੇਰੇ ਲਾਏ।
ਪਟਨੇ ਸਾਹਿਬ ਦਾ ਜਨਮ ਗੁਰਾਂ ਦਾ ਅਨੰਦਪੁਰ ਡੇਰੇ ਲਾਏ।
ਕੌਣ ਗੁਰਾਂ ਦੇ ਨਾਲ ਸੁਣੀਂਦੇ ਕਿਸ ਕਾਜ ਹਿਤ ਆਏ।
ਨਾਲ ਗੁਰਾਂ ਦੇ ਪੰਜ ਪਿਆਰੇ ਪੰਥ ਸਜਾਵਣ ਆਏ।
ਕਿਹਾ ਗੁਰਾਂ ਦੇ ਬਾਣਾ ਪਾਇਆ,ਕਿਹੜੇ ਕਿਹੜੇ ਸ਼ਸਤਰ ਧਾਰੇ।
ਗਲ ਵਿੱਚ ਗੁਰਾਂ ਦੇ ਨੀਲਾ ਚੋਲਾ, ਪੰਜੇ ਸ਼ਸ਼ਤਰ ਧਾਰੇ.
ਕੀ ਗੁਰਾਂ ਦਾ ਪਰਿਵਾਰ ਸੁਣੀਦਾਂ, ਕਿੱਥੇ ਚਾਲੇ ਪਾਏ।
ਘਰ ਗੁਰਾਂ ਦੇ ਚਾਰ ਦੁਲਾਰੇ, ਪੰਜਵੇਂ ਆਪ ਸਹਾਏ।

2
ਹਰਿਆ ਨੀ ਮਾਏ ਹਰਿਆ ਨੀ ਭੈਣੇ,
ਹਰਿਆ ਤੇ ਭਾਗੀਂ ਭਰਿਆ ਨੀ ਹਾਂ।
ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
ਸੋਈ ਦਿਹਾੜਾ ਭਾਗੀਂ ਭਰਿਆ ਨੀ ਹਾਂ।
ਜੰਮਦਾ ਤਾਂ ਹਰਿਆ ਪੱਟ ਵਲੇਟਿਆ,
ਕੁੱਛੜ ਦਿਉ ਇਹਨਾਂ ਦਾਈਆਂ ਤੇ ਮਾਈਆਂ।
ਕੀ ਕੁੱਛ ਦੇਣਾ ਇਹਨਾਂ ਦਾਈਆਂ ਤੇ ਮਾਈਆਂ,

17