ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਮਾਂ ਸਮਝਕੇ ਧੂੜ ਅਨੰਦ ਪੁਰ ਦੀ

ਆ ਜਾ ਸੱਧਰਾਂ ਚਿਰ ਦੀਆਂ ਸੁੱਤੀਆਂ ਨੂੰ,
ਚੰਨਾ ! ਟੁੰਬ ਕੇ ਅੱਜ ਜਗਾ ਲਈਏ ।
ਸੂਲਾਂ ਮਸਲ ਕੇ ਵਸਲ ਦੇ ਚਾ ਅੰਦਰ,
ਸਮਝ ਬੋਤਲਾਂ ਛਾਤੀ ਨੂੰ ਲਾ ਲਈਏ ।

ਪ੍ਰੇਮ-ਭਰੇ ਨੇ ਨੈਣ ਜਿਓਂ ਮਸਤ ਪਿਆਲੇ,
ਡੰਝਾਂ ਸੱਜਣਾ ਪੀ ਪੀ ਲਾਹ ਲਈਏ ।
ਓਹਦੇ ਰਾਹਾਂ ਚੋਂ ਰੋੜ ਜੋ ਚੁਭਣ ਪੈਰੀਂ,
ਮੋਤੀ ਸਮਝ ਕੇ ਹਾਰ ਬਣਾ ਲਈਏ ।

ਝੱਲਣ ਵਾਸਤੇ ਤੂਰ ਦੇ ਜਲਵਿਆਂ ਨੂੰ,
ਜੋਤ ਨੈਣਾਂ ਦੀ ਪਹਿਲਾਂ ਵਧਾ ਲਈਏ ।
ਸੁਰਮਾਂ ਸਮਝ ਕੇ ਧੂੜ ਅਨੰਦ ਪੁਰ ਦੀ,
ਆ ਜਾ ਸਜਣਾ ! ਅੱਖਾਂ 'ਚ ਪਾ ਲਈਏ ।


- ੪੨ -