ਇਹ ਸਫ਼ਾ ਪ੍ਰਮਾਣਿਤ ਹੈ

ਉਸ ਸੁਣੇ,ਵਾਗੀ ਉਹ ਆਪ ਬਣਿਆ । ਉਸ ਬੋਲੀਆਂ ਪਾਈਆਂ ਵੀ ਤੇ ਸੁਣੀਆਂ ਵੀ । ਹਾਲੀ, ਪਾਲੀ ਅਤੇ ਗਾਧੀਵਾਨ ਦੇ ਦਿਲ-ਧੂਣੇ ਗੀਤ ਉਸਦੇ ਦਿਲ ਵਿਚ ਵਸਦੇ ਨੇ, ਉਹ ਸੰਭਲ ਗਿਆ ਏ, ਜੇ ਉਸਦਾ ਜੋਰ, ਮਾਨ ਪ੍ਰਾਪਤ ਕਰ ਗਿਆ ਏ ਤਾਂ ਕਾਵਿ-ਘੋਲ ਵਿਚ ਉਸਦੇ ਸਿਖੇ ਹੋਏ ਤੋਲ ਧਾਰਨਾ ਦੇ ਦਾਅ ਪੇਚ ਉਸਨੂੰ ਹੋਰ ਜਿਤਾਂ ਦਿਵਾਣਗੇ, ਉਹ ਹੋਰ ਉਘਾ ਹੋਵੇਗਾ, 'ਮਾਨ' ਦੇ ਦਿਲ ਵਿਚ ਇਹ ਗਲ ਘਰ ਕਰ ਗਈ ਜਾਪਦੀ ਹੈ ਕਿ ਕਾਵਿ ਅਖਾੜੇ ਵਿਚ ਉਤਰਨ ਵਾਲੇ ਲਈ ਜਿਥੇ ਜੋਰ ਜ਼ਰੂਰੀ ਏ ਉਥੇ ਦਾਅਪੇਚ ਵੀ ਲੋੜੀਦੇ ਨੇ !

ਹੁਣ ਮਾਨ ਹੋਰ ਵੀ ਸੋਹਣੇ ਘੋਲ ਕਰੇਗਾ ਤੇ ਇਸ ਕਾਵਿ ਘੋਲ ਵਿਚ ਖੂਬ ਨਾਮਣਾ ਖਟੇਗਾ ਇਹ ਮੈਨੂੰ ਭਰੋਸਾ ਹੈ ।

ਮੈਨੂੰ ਖੁਸ਼ੀ ਏ ਕਿ ਮੇਰੇ ਹਥੋਂ ਅਜ ਪੰਜਾਬੀ-ਫੁਲਵਾੜੀ ਵਿਚ ਸਾਬਰ, ਕੁੰਦਨ, ਚਾਤਰ, ਮਾਹੀਆ, ਬੇਦਲ, ਨਾਲ ਇਕ ਹੋਰ ਬੂਟਾ ਲਾਇਆ ਗਿਆ ਏ ਜਿਸਦਾ ਨਾਮ ਹੈ 'ਮਾਨ' । ਸਾਈਂ ਕਰੇ ਮੇਰੀ ਮਾਤ ਬੋਲੀ ਪੰਜਾਬੀ ਇਨ੍ਹਾਂ ਦੀ ਛਾਂ ਮਾਣੇ, ਇਨ੍ਹਾਂ ਦੇ ਫੁੱਲਾਂ ਤੋਂ ਮਨ ਮਹਿਕਾਏ ।


੧੮-੮-੪੬ ਵਿਧਾਤਾ ਸਿੰਘ 'ਤੀਰ' ਅਮ੍ਰਿਤਸਰ


-੧੯

-