ਪੰਨਾ:ਮਾਨ-ਸਰੋਵਰ.pdf/190

ਇਹ ਸਫ਼ਾ ਪ੍ਰਮਾਣਿਤ ਹੈ


ਕੀ ਦਿਲ ਨਵੇਂ ਕੁਈ ਭਾਲੇ ਨੀ,
ਦਿਲ ਸਾਡਾ ਟੋਟੇ ਕਰ ਕਰ ਕੇ।
ਕੀ ਸਾਨੂੰ ਦਿਲੋਂ ਉਤਾਰ ਦਿੱਤਾ,
ਲੋਕਾਂ ਦੇ ਅੱਡੇ ਚੜ੍ਹ ਚੜ੍ਹ ਕੇ।

ਲੱਗੀਆਂ ਤੋਂ ਮੁੱਕਰ ਲੱਖ ਵਾਰੀ,
ਤੂੰ ਕੂੜ-ਕਹਾਣੀਆਂ ਕਰ ਕਰ ਕੇ।
ਅਸੀਂ ਕੀਕਣ ਤੈਨੂੰ ਭੁਲ ਜਾਈਏ,
ਜਦ ਲੱਭਾ ਤੈਨੂੰ ਮਰ ਮਰ ਕੇ।

ਰੁਗ ਭਰੇ ਕਲੇਜੇ ਸਾਡੇ ਨੂੰ,
ਲੋਕਾਂ ਦੀਆਂ ਬਾਹਵਾਂ ਫੜ ਫੜ ਕੇ।
ਤੂੰ ਅਪਣੀ ਈਦ ਮਨਾਂਦਾ ਏਂ,
ਸਾਡੇ ਗਲ ਛੁਰੀਆਂ ਧਰ ਧਰ ਕੇ।

ਚੌਂਪਟ ਥਾਂ ਥਾਂ ਵਿਛਾਈ ਆ,
ਇਸ਼ਕੇ ਦੀ ਬਾਜੀ ਹਰ ਹਰ ਕੇ।
ਕੀ ਕਰਨੀ ਊਂ ਗਿਣਤੀ ਸਖੀਆਂ ਦੀ,
ਰਾਧਾ ਸੰਗ ਰਾਸ ਰਚਾ ਪੀਆ।
ਇਸ਼ਕੇ ਦੀ ਨਿੱਘੀ ਬੁਕਲ ਵਿਚ,
ਉਂਘਲਾਂਦਾ ਹੀ ਸੌਂ ਜਾ ਪੀਆ।

ਖਾ ਖ਼ਾਰਾਂ ਮਿੱਠੀਆਂ ਆਸਾਂ ਤੋਂ,
ਦੁਨੀਆ ਦੀਆਂ ਨਜ਼ਰਾਂ ਵਿਚਲ ਗਈਆਂ।
ਮੇਰੀਆਂ ਹਮਦਰਦਨ ਅੱਖੀਆਂ ਵੀ,
ਛੱਡ ਮੈਨੂੰ ਖਵਰੇ ਕਿਤਲ ਗਈਆਂ।

-੧੮੭-