ਪੰਨਾ:ਮਾਨ-ਸਰੋਵਰ.pdf/166

ਇਹ ਸਫ਼ਾ ਪ੍ਰਮਾਣਿਤ ਹੈ


ਜ਼ੁਲਫਾਂ ਕਿਸੇ ਨਾਵਾਕਿਫ਼ ਦੀਆਂ,
ਜਕੜ ਲੈਣਗੀਆਂ ਮੈਨੂੰ।

ਤੇਰੇ ਉੱਡਣੇ ਸੱਪ ਕਿਸੇ ਨੇ,
ਲੈਣੇ ਘੱਤ ਪਟਾਰੀ।
ਦਿਲ ਮੇਰੇ ਤੇ ਰੱਖੀ ਜਾਣੀ,
ਰਸਮਾਂ ਵਾਲੀ ਆਰੀ।

ਨਾ ਤੂੰ ਰਹਿਸੇਂ ਬੋਲਣ ਜੋਗੀ,
ਨਾ ਮੈਂ ਕੁਸਕਣ ਜੋਗਾ।
ਨ ਤੂੰ ਹੰਝੂ ਕੇਰਨ ਜੋਗੀ,
ਨ ਮੈਂ ਡੁਸਕਣ ਜੋਗਾ।

ਝੱਖੜ ਏਸ ਸਮਾਜੀ ਅੜੀਏ,
ਕੀ ਈ ਆਹਲਣੇ ਢਾਸਣ।
ਇੱਕ ਕਲੀ ਦੀਆਂ ਪੰਖੜੀਆਂ ਨੂੰ,
ਦੂਰ ਦੂਰ ਲੈ ਜਾਸਣ।

ਏਸ ਜਵਾਨੀ ਵਿਚ ਵੀ ਦਿਲ ਨੂੰ,
ਉਹ ਬਚਪਨ ਹੈ ਠੱਗਦਾ।
ਖਿੜਿਆਂ ਫੁਲਾਂ ਤੋਂ ਵੱਧ ਮੇਰਾ,
ਡੋਡੀਆਂ ਵਿਚ ਜੀ ਲੱਗਦਾ।

ਆ ਖਾਂ ਸੁੱਤੀਆਂ ਯਾਦਾਂ ਤਾਂਈਂ,
ਮੁੜ ਕੇ ਫੇਰ ਜਗਾਈਏ।
ਆ ਉਸ ਪਿੰਡ ਦੇ ਟੋਭੇ ਉਤੇ,
ਕੰਘੀਆਂ ਪਾ ਕੇ ਜਾਈਏ!

-੧੬੩-