ਪੰਨਾ:ਮਾਨ-ਸਰੋਵਰ.pdf/150

ਇਹ ਸਫ਼ਾ ਪ੍ਰਮਾਣਿਤ ਹੈ

ਦਰੋਪਤੀ ਚੀਰ ਹਰਨ

ਚੀਰ ਕਿਸੇ ਦੀ ਉਂਗਲ ਨੂੰ ਵੇਖਿਆ ਮੈਂ,
ਝਟ ਯਾਦ ਆਇਆ ਕੋਈ ਚੀਰ ਮੈਨੂੰ।
ਕਿਸੇ ਸਾੜੀ ਦੇ ਖਿਚ ਲੰਗਾਰ ਦਿਤੇ,
ਕਿਸੇ ਕਿਹਾ ਸੀ ਚਾਹੀਦੀ ਲੀਰ ਮੈਨੂੰ।

ਜਿਨਾ ਚਿਰ ਨਾ ਲਵੇਂਗੀ ਕਰਜ਼ ਅਪਣਾ,
ਅੱਖਾਂ ਏਹੋ ਮਸ਼ੰਦਗੀ ਭਰਨਗੀਆਂ।
ਮੈਂ ਵੀ ਵਣਜ ਦਾ ਖਰਾ ਹਾਂ ਯਾਦ ਰਖੀਂ,
ਤੇਰੀ ਲੀਰ ਤੋਂ ਸਾੜ੍ਹੀਆਂ ਤਰਨਗੀਆਂ।

ਮੇਰੇ ਅੰਦਰੋਂ ਝਟ ਇਕ ਕੂਕ ਉਠੀ,
ਅੱਖਾਂ ਸਾਹਮਣੇ ਖਾਬ ਇਕ ਫਿਰਨ ਲੱਗਾ।
ਜਦੋਂ ਗਰਜ ਦਰਯੋਧਨ ਦੀ ਪਈ ਕੰਨੀਂ,
ਮੇਰਾ ਕਾਲਜਾ ਸੀਨੇ ’ਚ ਘਿਰਨ ਲੱਗਾ।

-੧੪੬-