ਪੰਨਾ:ਮਾਨ-ਸਰੋਵਰ.pdf/144

ਇਹ ਸਫ਼ਾ ਪ੍ਰਮਾਣਿਤ ਹੈ


'ਹੱਸੀ' ਰੋਂਵਦੀ ਕੂਕਦੀ ਪਈ ਲੱਭੇ,
ਰੋਣ ਹੋਰ ਸਹੇਲੀਆਂ ਪਿਆਰੀਆਂ ਨੀ!
ਤੇਰੀ ਕਿੱਸ਼ਤੀ ਨੂੰ ਢੂੰਡਣ ਝਨਾਂ ਅੰਦਰ,
ਲਹਿਰਾਂ ਕਮਲੀਆਂ ਹੋ ਵਿਚਾਰੀਆਂ ਨੀ!

ਰਾਂਝੇ ਨਾਲ ਪਈ ਮਾਣਦੀ ਲੱਖ ਮੌਜਾਂ,
ਤੈਨੂੰ ਅੱਜ ਨਾ ਕੋਈ ਵੀ ਰੋਕਦਾ ਨੀ!
ਉਹਦੀ ਲਤ ਫੜਕੇ ਲੋਕੀ ਤੋੜ ਦੇਂਦੇ,
ਤੈਨੂੰ ਅੱਜ ਜੇਕਰ ਕੈਦੋ ਟੋਕਦਾ ਨੀ।

ਅੱਜ ਪਤਾ ਏ ਸਿਆਲਾਂ ਤੇ ਖੇੜਿਆਂ ਨੂੰ,
ਲੈ ਕੇ ਅਰਸ਼ ਤੋਂ ਆਈ ਸੈਂ ਯਾਰ ਰਾਂਝਾ।
ਤੂੰ ਸੈਂ ਇਸ਼ਕ ਹਕੀਕੀ ਦੀ ਕੋਈ ਰਾਣੀ,
ਹੈਸੀ ਆਪ ਵਲੀ ਅਵਤਾਰ ਰਾਂਝਾ।

ਨਹੀਂ ਨਹੀਂ, ਤੂੰ ਰਾਧਾਂ ਤੇ ਕਾਨ੍ਹ ਸੀ ਉਹ,
ਉਹਦੀ ਵੰਝਲੀ ਬੰਸਰੀ ਕਾਨ੍ਹ ਦੀ ਸੀ।
ਤੇਰੇ ਬੇਲੇ ਸੀ ਬਿੰਦਰਾ-ਬਨ ਉਹਦੇ,
ਉਹਦੀ ਜਮਨਾ ਝਨਾਂ ਦੇ ਹਾਣ ਦੀ ਸੀ।

ਐਪਰ ਪੰਜ ਦਰਿਆ ਦੀਏ ਰਾਣੀਏ ਨੀ,
ਸੁੱਤੀ ਪਈ ਏਂ ਨਿੱਕੀ ਜਹੀ ਮੜ੍ਹੀ ਅੰਦਰ।
ਸਰੀ ਛੱਤ ਨਹੀਂ ਮਾਪਿਆਂ ਰਾਜਿਆਂ ਤੋਂ,
ਸਾਰੀ ਭਿੱਜ ਜਾਵੇਂ ਭਾਵੇਂ ਝੜੀ ਅੰਦਰ।

ਕਿਸੇ ਭੇਤੀ ਜਾਂ ਆਣ ਕੇ ਛਤ ਲਾਹੀ,
ਪਈ ਵੇਖ ਡਾਹਢੀ ਬੇਹਵਾਸ ਤੈਨੂੰ।

-੧੪੦-