ਪੰਨਾ:ਮਾਨ-ਸਰੋਵਰ.pdf/141

ਇਹ ਸਫ਼ਾ ਪ੍ਰਮਾਣਿਤ ਹੈ

ਹੀਰ ਦੇ ਮਜ਼ਾਰ ਨੂੰ ਵੇਖਕੇ

ਵਗਦੇ ਇਸ਼ਕ ਝਨਾਂ ਵਿਚ ਨ੍ਹਾਤੀਏ ਨੀ,
ਕਿੱਥੇ ਸੁੱਤੀ ਏਂ ਲੰਮੀਆਂ ਤਾਣ ਅੜੀਏ।
ਛੁਪ ਗਈ ਏ ਨਿੱਕੀ ਜਹੀ ਕੋਠੜੀ ਵਿਚ,
ਤੈਨੂੰ ਭਾਲਦਾ ਫਿਰੇ ਜਹਾਨ ਅੜੀਏ।

ਮੈਂ ਵੀ ਰਿਹਾ ਉਡੀਕਦਾ ਸਬਰ ਕਰ ਕਰ,
ਸਾਡੇ ਪਿੰਡ ਵਲ ਕਦੀ ਤੇ ਆਏਂਗੀ ਤੂੰ।
ਜੋਗੀ ਨਾਥ ਦਾ ਮੁਨਿਆ ਨਵਾਂ ਚੇਲਾ,
ਨਵੀਏਂ ਜੋਗਣੇ! ਨਾਲ ਲਿਆਏਂਗੀ ਤੂੰ।

ਮੈਨੂੰ ਚਾਹ ਸੀ ਸੋਹਣੀਏਂ ਵੇਖਣੇ ਦੀ,
ਲਿਟਾਂ ਖੁੱਲੀਆਂ ਗਲੇ ਵਿਚ ਤੇਰੀਆਂ ਨੀ।
ਕਿਵੇਂ ਆਸ਼ਕ ਝਨਾਂ ਦੇ ਕੰਢਿਆਂ ਦੇ,
ਪਿੰਡ ਪਿੰਡ ਅੰਦਰ ਪੌਂਦੇ ਫੇਰੀਆਂ ਨੀ।

-੧੩੭-