ਪੰਨਾ:ਮਾਨ-ਸਰੋਵਰ.pdf/128

ਇਹ ਸਫ਼ਾ ਪ੍ਰਮਾਣਿਤ ਹੈ


ਜੇ ਕਾਸਾ ਹੋਵੇ ਕੋਈ ਹਿੰਮਤ ਦਾ,
ਤਾਂ ਕੁਦਰਤ ਮੋਤੀ ਪਾਉਂਦੀ ਏ।

ਓਏ ਭਲਿਆ! ਹੁਣ ਤੇ ਮੱਲ ਅੱਖਾਂ,
ਤੂੰ ਤੱਕ ਤੇ ਸਹੀ ਚੁਫੇਰੇ ਨੂੰ।
ਹੋਸ਼ਾਂ ਦਾ ਸੂਰਜ ਚੜ੍ਹਿਆ ਈ,
ਔਹ ਨੱਸਦਾ ਵੇਖ ਅਨ੍ਹੇਰੇ ਨੂੰ।

ਤੂੰ ਕੱਲਰਾਂ ਦੇ ਵਿਚ ਬਹਿ ਬਹਿ ਕੇ,
ਬਾਗਾਂ ਦੇ ਸੁਪਨੇ ਲੈਂਦਾ ਏਂ।
ਤੂੰ ਢੇਰੀ ਢਾ ਕੇ ਹਿੰਮਤ ਦੀ,
ਭਾਗਾਂ ਦੇ ਸੁਪਨੇ ਲੈਂਦਾ ਏਂ।

ਤੱਕੇ ਨੀ ਬੱਚੇ ਉਹਨਾਂ ਦੇ,
ਕੇਕਾਂ ਨੂੰ ਥੂਹ ਥੂਹ ਕਰਦੇ ਨੇ।
ਪਰ ਤੇਰੇ ਨੰਗ ਮੁਨੰਗੇ ਇਹ,
ਤੱਕ ਟੁਕਰ ਹੌਕੇ ਭਰਦੇ ਨੇ।

ਉਹ ਕੋਠੀਆਂ ਅੰਦਰ ਵੱਸਦੇ ਨੇ,
ਤਸਵੀਰਾਂ ਸੌ ਸੌ ਲਾਈਆਂ ਨੇ।
ਪਰ ਤੇਰੀ ਕੱਚੀ ਕੁੱਲੀ ਨੂੰ,
ਤਕ ਤੇੜਾਂ ਲੱਖ ਲੱਖ ਆਈਆਂ ਨੇ।

ਤੇੜਾਂ ਨੇ ਤੇਰੀ ਕੁੱਲੀ ਵਿੱਚ,
ਖਿਚੇ ਨੇ ਨਕਸ਼ੇ ਭੁੱਖਾਂ ਦੇ।
ਕੰਧਾਂ ਤੇ ਧੂੰਏ ਚਿਤਰੇ ਨੇ,
ਓਇ ਸਦਮੇ ਪੋਹ ਦਿਆਂ ਦੁੱਖਾਂ ਦੇ।

-੧੨੪-