ਪੰਨਾ:ਮਾਨ-ਸਰੋਵਰ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਬਾਰ ਪਰਾਏ ਬੈਸਣਾ ਸਾਂਈ ਮੁਝੈ ਨਾ ਦੇਹ॥

ਸੂਲੀ ਉੱਤੇ ਟੰਗ ਦੇ ਮੈਨੂੰ,
ਮੇਰੀ ਪੁੁੱਠੀ ਖੱਲ ਲੁਹਾ ਦੇ।
ਦੇਗਾਂ ਵਿਚ ਉਬਾਲੇ ਦੇ ਦੇ,
ਪੈਰਾਂ ਹੇਠਾਂ ਅੱਗ ਵਛਾ ਦੇ।

ਪੁੱਠਾ ਕਰਕੇ ਭਾਵੇਂ ਸਾਈਆਂ,
ਤੂੰ ਲਮਕਾ ਦੇ ਖੂਹੇ ਅੰਦਰ।
ਜਿਉਂ ਜਾਣੇ ਤਿਉਂ ਰੱਖੀਂ ਐਪਰ,
ਰੱਖੀਂ ਆਪਣੇ ਬੂਹੇ ਅੰਦਰ।

ਮੈਂ ਮੰਗਤੀ ਨੇ ਦਰ ਦਰ ਫਿਰਕੇ,
ਮੰਗਿਆ ਏ ਹਰ ਪਾਸਾ ਸਾਈਆਂ।
ਤੇਰੇ ਦਰ ਜਾਂ ਅਲਖ ਜਗਾਈ,
ਮੁੜ ਨਹੀਂ ਉਠਿਆ ਕਾਸਾ ਸਾਈਆਂ।

-੧੦੭-