ਪੰਨਾ:ਮਾਨ-ਸਰੋਵਰ.pdf/107

ਇਹ ਸਫ਼ਾ ਪ੍ਰਮਾਣਿਤ ਹੈ

ਮਹਾਰਾਜੇ ਦੀ ਮੌਤ ਪਿਛੋਂ

ਉੱਜੜਿਆ ਦੇਸ਼, ਬਗੀਚੇ ਉੱਜੜੇ ।
ਉੱਜੜੇ ਫ਼ਰਸ਼, ਗਲੀਚੇ ਉੱਜੜੇ ।

ਉੱਜੜੇ ਮਹਿਲ, ਤੇ ਬਾਰਾਂ ਦਰੀਆਂ ।
ਉੱਜੜੀਆਂ ਨੇ ਸੁਖ ਦੀਆਂ ਘੜੀਆਂ ।

ਹਰੀ ਝਨਾਂ ਦੀ, ਵਾਦੀ ਉੱਜੜੀ !
ਭਾਰਤ ਫੂਲਾਂ-ਜ਼ਾਦੀ ਉੱਜੜੀ ।

ਉੱਜੜੇ ਰੰਗ, ਤਮਾਸ਼ੇ ਉੱਜੜੇ ।
ਉੱਜੜੀਆਂ ਕਲੀਆਂ, ਹਾਸੇ ਉੱਜੜੇ !

ਉੱਜੜ ਗਈ ਏ, ਭਾਰਤ ਸਾਰੀ ।
ਹਾਏ ਕਿਸੇ ਦੇ, ਬਿਰਹੋਂ ਮਾਰੀ ।

ਵਗਦੇ ਵਹਿਣ, ਅਣਖ ਦੇ ਖੜ ਗਏ ।
ਅੱਜ ਬਹਾਰ ਦੇ, ਪੱਤੇ ਝੜ ਗਏ ।

- ੧੦੩ -