ਪੰਨਾ:ਮਾਨ-ਸਰੋਵਰ.pdf/104

ਇਹ ਸਫ਼ਾ ਪ੍ਰਮਾਣਿਤ ਹੈ


ਜੇ ਪਰਬਤ ਉਡਣ ਹਵਾ ਵਿਚ, ਬਣ ਜਾਣ ਭੰਬੱਟੇ ।
'ਕਦੇ ਕਰ ਅਰਦਾਸਾ ਖਾਲਸੇ, ਕਦੀ ਪਿਛਾਂਹ ਨਹੀਂ ਹੱਟੇ ।'
ਏਥੇ ਮੁੜਨਾ ਮੌਤ ਕਬੂਲਣੀ, ਤੇ ਜਾਣਾ ਪੱਟੇ ।
ਇਕ ਵਾਰ ਜੇ ਥੁੱਕੇ ਸੂਰਮਾ, ਮੁੜ ਫੇਰ ਨ ਚੱਟੇ।
ਅਰਦਾਸਾਂ ਕਰ ਬਾਈ-ਧਾਰ ਦੇ, ਅਸੀਂ ਪਰਬਤ ਪੱਟੇ ।
ਅਰਦਾਸਾ ਕਰ ਚਮਕੌਰ ਵਿਚ, ਦੰਦ ਕੀਤੇ ਖੱਟੇ।
ਲੱਖ ਦੁਸ਼ਮਣ ਸਿੰਘਾਂ ਚਾਲੀਆਂ, ਪਾ ਛੱਜੀਂ ਛੱਟੇ।
ਅਰਦਾਸੇ ਇਓਂ ਦਿਲ ਕਰ ਦਿਤਾ, ਹੁਣ ਪੈਂਦੀ ਸੱਟੇ ।
ਏਧਰ ਸ਼ੀਹ ਬੁੱਕਣ ਦਸਮੇਸ਼ ਦੇ, ਉਹ ੜਿੰਗਣ ਕੱਟੇ।
ਅਸੀਂ ਸਵਾ ਸਵਾ ਲੱਖ ਮਾਰਨੇ, ਗਿਣ ਅੱਟੇ ਸੱਟੇ ।
ਏਥੇ ਪੱਕੇ ਪਰਬਤ ਉਡਣਗੇ, ਬਣ ਬਣ ਕੇ ਘੱਟੇ ।
ਦਿਨ ਦੀਵੀਂ ਜੱਗ ਨੇ ਵੇਖਣੇ, ਸਿੰਘਾਂ ਦੇ ਝੱਟੇ।
ਨਿਤ ਨਫੇ ਵਿਹਾਜਣ ਬਾਦਸ਼ਾਹ, ਰੱਖਦੇ ਗਿਣ ਗੱਟੇ ।
ਦੇਹ ਰਾਜਨੀਤੀ ਦੇ ਸੌਦੜੇ, ਕਿਸੇ ਹੋਰਸ ਹੱਟੇ।
ਮੇਰਾ ਨੇਜ਼ਾ ਹਲਕਾ ਹੋ ਗਿਆ, ਪਿਆ ਝੱਗਾਂ ਸੱਟੇ ।
ਵੱਜ ਜਾਣ ਨ ਤੈਨੂੰ ਹਰਖ ਵਿਚ, ਅੱਜ ਫੱਟ ਕੁਫੱਟੇ ।
ਤੁਸੀਂ ਲਾਹ ਦਸਤਾਰਾਂ ਮੁੜ ਪਵੋ, ਲਓ ਓੜ੍ਹ ਦੁਪੱਟੇ।
ਸਿੰਘ ਲੜਨ ਮਰਨ ਨੂੰ ਜਾਣਗੇ, ਤੁਸੀਂ ਖਾਓ ਖੱਟੇ ।
ਇਉਂ ਆਖ ਨਬੇੜੇ ਸਿੰਘ ਨੇ, ਸਾਰੇ ਹੀ ਰੱਟੇ।
ਉਨ੍ਹਾਂ ਪਾਰ ਇਰਾਕੇ ਲੁੁੰਡਿਓਂ ਵਿਚ ਪਲਦੇ ਸੱਟੇ।

ਹੁਣ ਪੀਰ ਸੁਭਾਗ ਪਹਾੜ ਨੂੰ, ਸਿੰਘ ਹੋਏ ਰਵਾਨਾ।
ਤੇ ਜਿਥੇ ਇਰਾਕੇ ਲੰਘ ਗਏ, ਗਈ ਧੁੜ ਸਮਾਨਾਂ ।
ਕੁੰਢ ਪਾ ਪਾ ਫੂਕਾਂ ਮਾਰਦੇ, ਗਏ ਚੀਰ ਚਟਾਨਾਂ।
ਉਨ੍ਹਾਂ ਤਿੱਲੇ ਮੜ੍ਹੀਆਂ ਕਾਠੀਆਂ, ਤੇ ਸਬਜ ਪਲਾਨਾਂ।

- ੧੦੦ -