ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਉਹਨੂੰ ਸੌਂਪਿਆ ਗਿਆ ਕਿ ਉਹ ਸਿਧੀ ਹਵਾਬਾਜ਼ਾਂ ਕੋਲੋਂ ਪੁਛ ਕਰੇ ਕਿ ਕਿਹੜੇ ਰਾਹ ਉਹ ਆਂਦੇ ਜਾਂਦੇ ਸਨ, ਅਤੇ ਕਿੱਥੇ ਆਪਣੀਆਂ ਸਵਾਰੀਆਂ ਨੂੰ ਛਡਦੇ ਅਤੇ ਲੈਂਦੇ ਸਨ। ਮਾਤਾ ਹਰੀ ਦਾ ਦਿਲ ਵੀ ਏਸ ਕੰਮ ਨੂੰ ਲੋਚਦਾ ਸੀ।

ਇਹ ਗਲ ਦਸਦੀ ਹੈ ਕਿ ਮਾਤਾ ਹਰੀ ਅਫ਼ਸਰਾਂ ਦੀ ਜ਼ਮਾਤ ਨੂੰ ਚਾਹੁੰਦੀ ਸੀ ਅਤੇ ਹਵਾਈ ਬਾਜ਼ਾਂ ਨਾਲ ਖ਼ਾਸ "ਪ੍ਰੇਮ” ਰਖਦੀ ਸੀ। ਵਿਟਲ ਵਿਚ ਰਹਿੰਦੇ ਹੋਏ ਬਿਨਾਂ ਹਵਾ ਬਾਜ਼ਾਂ ਉੱਤੇ ਹੀ ਖਾਸ ਮਿਹਰਬਾਨੀਆਂ ਕੀਤੀਆਂ ਸਨ ਅਤੇ ਅਯਾਸ਼ੀਆਂ ਦਾ ਮਜ਼ਾ ਚਖਾਇਆ ਸੀ। ਉਨ੍ਹਾਂ ਦੇ "ਖੁੱਲ੍ਹੇ" ਬੁੱਲ੍ਹਾਂ ਤੋਂ ਮਾਤਾ ਹਰੀ ਨੇ ਅਸਲੀਅਤ ਦਾ ਪਤਾ ਲਾ ਲਿਆ ਸੀ। ਏਸ ਗਲ ਨੇ ਕਈ ਦਸਣ ਵਾਲਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿਤੀਆਂ ਸਨ।

ਅਜੇ ਸੈਕੰਡ ਬੀਉਰੋ ਮਾਤਾ ਹਰੀ ਦੀ ਏਸ ਚਲਾਕੀ ਤੇ ਹੈਰਾਨ ਹੀ ਹੋ ਰਿਹਾ ਸੀ ਅਤੇ ਅਗੋਂ ਕੰਮ ਕਰਨ ਦਾ ਇਰਾਦਾ ਹੀ ਕੀਤਾ ਸੀ ਕਿ ਚੀਮਨ-ਡੈਮ-ਡੈਮਜ ਉੱਤੇ ਹਲਾ ਬੋਲਿਆ ਗਿਆ। ਪਰ ਮੁਕਾਬਲੇ ਉੱਤੇ ਅਤਿ ਕਰੜੀ ਗੋਲੀਆਂ ਅਤੇ ਤੋਪਾਂ ਦੀ ਬੁਛਾੜ ਹੋਈ ਜਿਸ ਤੋਂ ਏਹ ਪਤਾ ਲਗਾ ਕਿ ਵੈਰੀਆਂ ਨੂੰ ਏਸ ਹਮਲੇ ਦਾ ਪਹਿਲੇ ਹੀ ਪਤਾ ਲਗ ਚੁਕਿਆ ਸੀ। ਪਰ ਫੇਰ ਵੀ ਮਾਤਾ ਹਰੀ ਨੂੰ ਸਵਾਏ ਆਪਣੇ ਦਿਲਾਂ ਵਿਚ ਦੋਸ਼ੀ ਬਣਾਨ ਦੇ ਹੋਰ ਕੋਈ ਸਬੂਤ ਉੱਥੇ ਨਹੀਂ ਸੀ।

ਫੇਰ ਸਚ ਦਾ ਪਤਾ ਲਗ ਗਿਆ, ਹਵਾ ਬਾਜ਼ਾਂ ਅਤੇ ਏਜੰਟਾਂ ਨੂੰ ਧੋਖਾ ਦੇਣ ਦੇ ਕੁਝ ਦਿਨਾਂ ਪਿਛੋਂ ਸਫ਼ੀਰ ਦੇ ਦਫ਼ਤਰ ਵਿਚ ਮਾਤਾ ਹਰੀ ਦੇ ਨਾਮ ਇਕ ਚਿੱਠੀ ਆਈ, ਉਹ ਉਹਦੀ ਲੜਕੀ ਵਲੋਂ ਨਹੀਂ ਸੀ, ਉਹਦੇ ਵਿਚ ਲਿਖਿਆ ਸੀ:

"ਬੇਨਤੀ ਹੈ ਕਿ ਜਿਹੜੀ ਗਲ ਤੁਸਾਂ ਪਿਛਲੇ ਖ਼ਤ

੯੫.