ਇਹ ਸਫ਼ਾ ਪ੍ਰਮਾਣਿਤ ਹੈ

ਹਮਲਾ-ਆਵਰਾਂ ਨੂੰ ਖੁਸ਼ੀ ਦੇ ਸਾਮਾਨ ਨਹੀਂ ਸਨ ਦੇਣੇ ਚਾਹੁਦੇ। ਏਸ ਲਈ ਐਂਜੀਲ ਨੇ ਸਿਧੀ ਜਰਮਨਾਂ ਦੀ ਓਟ ਲੈਣੀ ਚਾਹੀ ਤਾਂ ਜੋ ਲੋਕੀ ਗਲਾਂ ਨਾ ਕਰਨ ਜਾਂ ਉਹ ਪਕੜੀ ਨਾ ਜਾਵੇ। ਉਹਨੇ ਦਸਿਆ ਕਿ ਕਿਵੇਂ ਉਹ ਜਰਮਨੀ ਦੇ ਹਮਲੇ ਤੋਂ ਡਰਦੀ ਬਰੌਸੀਲ ਤੋਂ ਨਸੀ ਸੀ ਤੇ ਕਿਵੇਂ ਮੁੜ ਉਹਨੂੰ ਉਏ ਬਰਤਾਨਵੀ ਜਾਸੂਸ ਹੋਣ ਲਈ ਭੇਜਿਆ ਗਿਆ ਸੀ। ਉਹਨੇ ਦਸਿਆ ਕਿ ਉਹ ਹਵਾਈ ਜਹਾਜ਼ ਤੋਂ ਉਥੇ ਲਾਹੀ ਗਈ ਸੀ। ਏਸ ਗਲ ਨੇ ਸਮਝ ਦਿਵਾ ਦਿਤੀ ਕਿ ਕਿਵੇਂ ਬਰਤਾਨੀਆ ਅਤੇ ਫ਼ਰਾਂਸ ਵਾਲੇ ਜਰਮਨੀ ਦੀਆਂ ਫੌਜਾਂ ਪਿਛੇ ਆਪਣੇ ਜਾਸੂਸ ਘਲਦੇ ਸਨ। ਕਈ ਦੇਸ਼ਸੇਵਕ ਆਪਣੇ ਦੇਸ ਦੀ ਸੇਵਾ ਕਰਨ ਲਈ ਇਤਨਾ ਖ਼ਤਰਨਾਕ ਕੰਮ ਕਰਨ ਨੂੰ ਤਿਆਰ ਸਨ। ਕਾਲੀਆਂ, ਬੜੀਆਂ ਕਾਲੀਆਂ ਰਾਤਾਂ ਚੁਣੀਆਂ ਜਾਂਦੀਆਂ ਸਨ। ਇਕ ਨਵੇਕਲੀ ਜਹੀ ਥਾਂ ਲਭੀ ਜਾਂਦੀ ਸੀ। ਉਥੇ ਪਹਿਲੇ ਹੀ ਉਥੋਂ ਦਾ ਰਹਿਣ ਵਾਲਾ ਜਾਸੂਸ ਹਾਜ਼ਰ ਹੁੰਦਾ ਸੀ। ਉਹ ਜਾਸੂਸ ਰੌਸ਼ਨੀ ਨਾਲ ਇਸ਼ਾਰਾ ਕਰਦਾ ਸੀ। ਨਵੇਂ ਜਾਸੂਸ ਨੂੰ ਹਵਾਈ ਜਹਾਜ਼ ਤੋਂ ਸੁਟਿਆ ਜਾਂਦਾ ਸੀ। ਨੀਯਤ ਸਮੇਂ ਪਿੱਛੋਂ ਉਹ ਹਵਾਈ ਜਹਾਜ਼ ਫੇਰ ਉਥੇ ਆਉਂਦਾ ਸੀ। ਜੇਕਰ ਨੀਯਤ ਕੀਤੀ ਰੋਸ਼ਨੀ ਦਿਸੇ ਤਾਂ ਉਥੇ ਉਤਰ ਕੇ ਉਸ ਜਾਸੂਸ ਨੂੰ ਵਾਪਸ ਲੈ ਜਾਂਦਾ ਸੀ।

ਏਸ ਤਰੀਕੇ ਦਾ ਇਹ ਲਾਭ ਸੀ ਕਿ ਜਾਸੂਸ ਥੋੜੇ ਚਿਰ ਲਈ ਹੀ ਬਾਹਰ ਜਾਂਦਾ ਸੀ ਅਤੇ ਏਸ ਲਈ ਲਿਖਤੀ ਖ਼ਬਰਾਂ ਭੇਜ ਕੇ ਆਪਣੇ ਆਪ ਨੂੰ ਖ਼ਤਰੇ ਵਿਚ ਨਹੀਂ ਸੀ ਪਾਂਦਾ। ਏਸ ਹਾਲਤ ਵਿਚ ਉਹਨੂੰ ਗਲਾਂ ਜ਼ੁਬਾਨੀ ਯਾਦ ਰਖਣੀਆਂ ਪੈਂਦੀਆਂ ਸਨ, ਕਿਉਂਕਿ ਉਨ੍ਹਾਂ ਨੂੰ ਅੰਕਿਤ ਕਰਨ ਵਿਚ ਡਰ ਸੀ ਕਿ ਮਤਾਂ ਕਿਧਰੇ ਗ੍ਰਿਫਤਾਰੀ ਹੋ ਜਾਣ ਉੱਤੇ ਉਹਦੇ ਕੋਲੋਂ ਕੁਝ ਇਤਰਾਜ਼ ਵਾਲੇ ਕਾਗਜ਼ ਨਾ

੯੩.