ਇਹ ਸਫ਼ਾ ਪ੍ਰਮਾਣਿਤ ਹੈ

ਸਨ ਕੱਢਣ ਦੇਂਦੇ। ਜੇਕਰ ਕਿਸੇ ਗਲ ਵਿਰ ਸ਼ਕ ਪੈਂਦਾ ਸੀ ਤਾਂ ਉਹਦੇ ਪੇਸ਼ੇ ਦੀ ਆੜ ਲੈਕੇ ਉਹਨੂੰ ਦੂਰ ਕੀਤਾ ਜਾਂਦਾ ਸੀ, ਪਰ ਏਹ ਮੰਨਦੇ ਹੋਏ ਕਿ ਮਾਤਾ ਹਰੀ ਜਾਸੂਸ ਦਾ ਕੰਮ ਕਰ ਰਹੀ ਸੀ ਤਾਂ ਉਹਦੇ ਲਈ ਕਿਕੁਰ ਸੰਭਵ ਸੀ ਕਿ ਆਪਣੇ ਅਫ਼ਸਰਾਂ ਨੂੰ ਖ਼ਬਰਾਂ ਭੇਜਦੀ ਰਹਿੰਦੀ ਜਦ ਫਰਾਂਸ ਦੀ ਖੁਫ਼ੀਆ ਪੁਲੀਸ ਉਹਦੀ ਹਰ ਹਰਕਤ ਦੀ ਨਗਰਾਨੀ ਕਰ ਰਹੀ ਸੀ ਭਾਵੇਂ ਉਨ੍ਹਾਂ ਨੂੰ ਕੁਝ ਨਹੀਂ ਸੀ ਲਭਿਆ? ਇਹ ਕਿਹਾ ਜਾਂਦਾ ਸੀ ਕਿ ਉਹ ਕਿਸੇ ਦੀ ਜ਼ਬਾਨੀ ਖਬਰਾਂ ਪਹੁੰਚਾਂਦੀ ਸੀ। ਉਹਦੇ ਸਾਰੇ ਵਾਕਫ਼ਾਂ ਨੂੰ ਚੰਗੀ ਤਰਾਂ ਪਰਖਿਆ ਗਿਆ, ਪਰ ਕੋਈ ਐਸਾ ਨ ਮਿਲਿਆ ਜਿਹੜਾ ਖਬਰਾਂ ਲੈਣ ਅਤੇ ਭੇਜਣ ਦਾ ਅਪਰਾਧੀ ਹੋ ਸਕੇ। ਏਸ ਗਲ ਦਾ ਪਤਾ ਸੀ ਕਿ ਇਕ ਵੈਨਸਲਰ ਨਾਮੇ ਮਨੁਖ ਪੈਰਸ ਵਿਚ ਰਹਿੰਦਾ ਹੋਇਆ ਜਾਸੂਸਾਂ ਦੀਆਂ ਖ਼ਬਰਾਂ ਲੈਂਦਾ ਅਤੇ ਪਹੁੰਚਾਂਦਾ ਸੀ, ਪਰ ਮਾਤਾ ਹਰੀ ਕਦੀ ਉਹਦੇ ਕੋਲ ਨਹੀਂ ਸੀ ਗਈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਜਾਣਦੇ ਤਕ ਵੀ ਨਹੀਂ ਸਨ।

ਏਸ ਗਲ ਨੂੰ ਜਾਣਨ ਲਈ ਸੇਕੰਡ ਬੀਊਰੋ ਕਿਉਂ ਏਸ ਗਲ ਤੋਂ ਡਰਦੀ ਸੀ ਕਿ ਜ਼ਿੰਮੇਵਾਰ ਅਫਸਰ ਮਾਤਾ ਹਰੀ, ਵਰਗੀਆਂ ਇਸਤ੍ਰੀਆਂ ਨਾਲ ਬਹੁਤੀ ਦੋਸਤੀ ਨਾ ਰਖਣ, ਅਤੇ ਨਾਲ ਹੀ ਮਾਤਾ ਹਰੀ ਦੇ ਬਰਖ਼ਿਲਾਫ਼ ਮੁਕੱਦਮਾ ਚਲਾਉਣ ਲਈ ਕਿਉਂ ਪੂਰੀ ਸ਼ਹਾਦਤ ਉੱਤੇ ਜ਼ੋਰ ਦਿੱਤਾ ਸੀ, ਅਸਾਂ ਨੂੰ ਦੋ ਹੋਰ ਜਾਸੂਸਾਂ ਬਾਰੇ ਕੁਝ ਜਾਣ ਲੈਣਾ ਚਾਹੀਦਾ ਹੈ। ਇਨ੍ਹਾਂ ਦੋਵਾਂ ਜਾਸੂਸਾਂ ਵਿਚ ਸੋਹਰੇ ਅਤੇ ਜਵਾਈ ਦਾ ਰਿਸ਼ਤਾ ਸੀ। ਇਨ੍ਹਾਂ ਦੇ ਨਾਮ ਰੀਕਾਰੋਡ ਅਤੇ ਡੋਰਲਕ ਸਨ। ਇਹ ਸਪੇਨ ਦੇ ਰਹਿਣ ਵਾਲੇ ਸਨ ਅਤੇ ਉੱਚੇ ਘਰਾਣਿਆਂ ਦੇ ਸਨ। ਇਹ ਉਸ ਜਰਮਨ ਖੁਫੀਆ ਮਹਿਕਮੇ ਵਿਚ ਨੌਕਰ ਹੋ ਗਏ ਜਿਸਦਾ ਦਫ਼ਤਰ ਕਾਰਸੀਲੋਨਾ ਵਿਚ ਸੀ।

੮੮.