ਇਹ ਸਫ਼ਾ ਪ੍ਰਮਾਣਿਤ ਹੈ

ਬੰਦ ਹਿੱਸਿਆਂ ਵਿਚ ਬਿਨਾਂ ਆਗਿਆ-ਪੱਤਰ ਦੇ ਜਾ ਆ ਸਕਦਾ ਤਾਂ ਫਿਰ ਉਨ੍ਹਾਂ ਬੇਤਰਫਦਾਰਾਂ ਮਿੱਤ੍ਰਾਂ ਨੂੰ ਉਹ ਹੱਕ ਕਿਉਂ ਦਿਤੇ ਜਾਣ ਜਿਹੜੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਦਿਤੇ ਜਾਂਦੇ ਜਿਨ੍ਹਾਂ ਦੀ ਦੇਸ਼ ਹਤੈਸ਼ੀ ਉਤੇ ਕੋਈ ਸ਼ਕ ਨਹੀਂ ਹੋ ਸਕਦਾ?

ਮਾਤਾ ਹਰੀ ਦੇ ਮਿੱਤ੍ਰ ਉੱਤਰ ਦੇਂਦੇ ਸਨ: “ਫੌਜੀ ਦਾਇਰੇ ਅੰਦਰ ਆਉਣ ਜਾਣ ਦੀ ਖੁਲ ਬਾਰੇ ਅਸੀਂ ਆਪਣੇ ਦੇਸ ਵਾਸੀਆਂ ਉੱਤੇ ਬੰਦਸ਼ ਲਾ ਸਕਦੇ ਹਾਂ, ਕਿਉਂਕਿ ਅਸਾਂ ਸਾਰਿਆਂ ਦਾ ਮੁਖ-ਮੰਤਵ ਦੇਸ ਦੀ ਰਾਖੀ ਹੁੰਦਾ ਹੈ। ਪਰ ਪਾਲਿਸੀ ਦੇ ਤੌਰ ਉਤੇ ਏਹ ਵਰਤਾਓ ਅਸੀਂ ਦੂਜੇ ਬੇਤਰਫਦਾਰ ਦੇਸਾਂ ਦੇ ਵਾਸੀਆਂ ਨਾਲ ਨਹੀਂ ਕਰ ਸਕਦੇ, ਕਿਉਂਕਿ ਅਸੀਂ ਉਨ੍ਹਾਂ ਦੀ ਮਿੱਤ੍ਰਤਾ ਨੂੰ ਜਿਤਣਾ ਤੇ ਵਧਾਉਣਾ ਹੁੰਦਾ ਹੈ। ਏਸ ਤਰ੍ਹਾਂ ਬੰਦਸ਼ ਲਾਉਣ ਨਾਲ ਕਈਆਂ ਨੂੰ ਬੜੀ ਤਕਲੀਫ ਹੋਵੇਗੀ। ਮਾਤਾ ਹਰੀ ਦਾ “ਕੇਸ ਹੀ ਲੈ ਲਵੋ"। ਜੇਕਰ ਅਸੀਂ ਇਸ ਸੁਹਣੀ ਤੇ "ਧਰਮੀ" ( SPiritua) ਮਾਤਾ ਹਰੀ ਨੂੰ ਰੋਕ ਦੇਈਏ ਤਾਂ ਉਹ ਜਿਸ ਉੱਚੇ ਮਿਸ਼ਨ ਲਈ ਜਾ ਰਹੀ ਹੈ, ਉਹ ਨਹੀਂ ਕਰ ਸਕਣ ਲਗੀ।"

ਏਸ ਤਰ੍ਹਾਂ ਭਾਵੇਂ ਮਾਤਾ ਹਰੀ ਦੇ ਮਿੱਤ੍ਰਾਂ ਨੇ ਕੋਈ ਜਾਹਿਰਾ ਬੇਵਫਾਦਾਰੀ ਦਾ ਕੰਮ ਤਾਂ ਨਾ ਕੀਤਾ, ਪਰ ਇਹ ਸਾਫ਼ ਪ੍ਰਤੱਖ ਹੈ ਕਿ ਉਨ੍ਹਾਂ ਦੀ ਦਰਿਆ ਦਿਲੀ ਦਾ ਉਹ "ਬੇਸਮਝ (Unsilu Pulous) ਇਸਤ੍ਰੀ ਨਾਜਾਇਜ਼ ਲਾਭ ਉਠ ਸਕਦੀ ਸੀ।

ਜਦ ਏਹ ਹੀ ਪਾਲਿਸੀ ਵਰਤਨੀ ਸੀ ਤਾਂ ਸੈਕੰਡ ਬਿਊਰੋ ਦੇ ਅਫਸਰ ਕੀ ਕਰ ਸਕਦੇ ਸਨ। ਉਹ ਚੁਪ ਕਰਕੇ ਬੈਠ ਗਏ ਤੇ ਭੈੜੀ ਗਲ ਦੀ ਉਡੀਕ ਕਰਨ ਲਗ ਪਏ। ਉਹ ਏਸ ਗੱਲ ਤੋਂ ਇਨਕਾਰ ਨਹੀਂ ਸਨ ਕਰ ਸਕਦੇ ਕਿ ਮਾਤਾ

੭੭.