ਇਹ ਸਫ਼ਾ ਪ੍ਰਮਾਣਿਤ ਹੈ

ਕਦੀ ਉਹ ਕੁਝ ਕਰ ਬੈਠੇਗੀ ਜਿਸ ਕਰਕੇ ਉਹ ਪਕੜੀ ਜਾਵੇਗੀ ਜਾਂ ਕਿਸੇ ਹੋਰ ਸਾਥੀ ਦਾ ਕੰਡਾ ਕਢਵਾ ਦੇਵੇਗੀ। ਉਨ੍ਹਾਂ ਦੀਆਂ ਆਸਾਂ ਪੂਰੀਆਂ ਨਾ ਹੋਈਆਂ। ਉਹਦੇ ਨਾਲ ਥੋੜੇ ਚਿਰ ਲਈ ਚੰਗੀ ਤਰ੍ਹਾਂ ਵਰਤਾਉ ਕੀਤਾ ਤਾਂ ਜੇ ਡਰ ਦਾ ਪਤਾ ਨਾ ਲਗ ਜਾਵੇ ਅਤੇ ਨਾ ਹੀ ਇਸ ਗੱਲ ਦਾ ਬਰਤਾਨੀਆਂ ਦੀ ਖੁਫ਼ੀਆ ਪੁਲੀਸ ਨੂੰ ਉਹਦੇ ਕੰਮਾਂ ਦਾ ਹਾਲ ਮਾਲੂਮ ਸੀ।

ਪੈਰਸ ਪਹੁੰਚਦਿਆਂ ਹੀ ਮਾਤਾ ਹਰੀ ਨੇ ਆਪਣੀ ਮਿੱਤ੍ਰਤਾ ਦਾ ਦਾਇਰਾ ਵੱਡਾ ਕਰਨਾ ਸ਼ੁਰੂ ਕਰ ਦਿਤਾ।

ਅਜੇ ਵੀ ਉਥੇ ਪੁਰਾਣੇ ਵਫ਼ਾਦਾਰਾਂ-ਜਿਨ੍ਹਾਂ ਉਤੇ ਮਾਤਾ ਹਰੀ ਨੇ ਮਿਹਰਬਾਨੀਆਂ ਕੀਤੀਆਂ ਸਨ-ਦਾ ਜੱਥਾ ਹੈ ਸੀ, ਜਿਹੜਾ ਉਹਦੇ ਕੰਮ ਆ ਸਕਦਾ ਸੀ। ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਇਹ ਆਦਮੀ ਅਤੇ 'ਝੋਲੀ ਚੁਕ" ਜਿਹੜੇ ਵੱਡੇ ਆਦਮੀਆਂ ਦੇ ਗਿਰਦੇ ਫਿਰਦੇ ਰਹਿੰਦੇ ਸਨ, ਮਾਤਾ ਹਰੀ ਲਈ ਕੰਮ ਕਰਨ ਲਈ ਚੰਗਾ ਦਾਇਰਾ ਬਣਾ ਦੇਣਗੇ, ਜਿਥੋਂ ਉਹ ਖ਼ਬਰਾਂ ਦਾ ਪਤਾ ਪਾ ਸਕੇਗੀ ਅਤੇ ਨਾਲ ਆਪਣੇ ਲਈ ਲਾਭ ਉਠਾ ਸਕੇਗੀ।

ਮਾਤਾ ਹਰੀ ਇਨ੍ਹਾਂ ਅਫ਼ਸਰਾਂ ਨਾਲ ਯਾਰਾਨਾ ਪਾ ਕੇ ਉਹ ਕੰਮ ਕਰ ਸਕੀ, ਜਿਹੜਾ ਇਕ ਕਾਮਯਾਬ ਜਾਸੂਸ ਦੀ ਖੁਸ਼ੀ ਤੇ ‘ਸੰਤੁਸ਼ਟਾ, ਨੂੰ ਵਧਾ ਸਕਦਾ ਹੈ। ਹਾਲੈਂਡ ਵਿਚ ਰਹਿੰਦੇ ਅਫ਼ਸਰ ਨੂੰ ਜਿਹੜੀਆਂ ਰਪੋਟਾਂ ਭੇਜੀਆਂ, ਉਨ੍ਹਾਂ ਵਿਚੋਂ ਕੁਝ ਕਾਗ਼ਜ਼ਾਂ ਉਤੇ “ਪ੍ਰਦੇਸੀ ਮੁਆਮਲੇ ਦੇ ਵਜ਼ੀਰ" ਵਾਲੀ ਮੋਹਰ ਲਗੀ ਹੋਈ ਸੀ। ਇਹ ਪੱਕਾ ਨਿਸਚਾ ਦਵਾਣ ਵਾਲੀ ਗੱਲ ਸੀ ਕਿ ਮਾਤਾ ਹਰੀ ਅਫ਼ਸਰਾਂ ਕੇ ਦਾਇਰੇ ਵਿਚ ਕਾਫ਼ੀ ਦੂਰ ਤਕ ਚਲੀ ਗਈ ਸੀ। ਜੇਕਰ ਇਨ੍ਹਾਂ ਲੀਡਰਾਂ ਉਤੇ “ਬੇਸਮਝੀ" ਦਾ ਦੋਸ਼ ਨਹੀਂ ਲਗਿਆ ਜਾਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਰਾਇਆ ਤਾਂ ਕੀ ਹੋਇਆ? ਪਰ ਇਤਨੀ ਗੱਲ ਜ਼ਰੂਰ ਠੀਕ ਹੈ ਕਿ ਮਾਤਾ ਹਰੀ ਅਫ਼ਸਰਾਂ ਨਾਲ ਇਤਨੀ

੬੮.