ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਕੰਮ ਕਰਨ ਦਾ ਸਮਾਂ ਆਇਆ ਤਾਂ ਬਰਤਾਨਵੀ ਪੁਲੀਸ ਗੋਚਰੇ ਇਹ ਹੀ ਕੰਮ ਸੀ ਕਿ ਇਨ੍ਹਾਂ ਏਜੰਟਾਂ ਦੇ ਪਤਿਆਂ ਤੇ ਚਲੇ ਜਾਂਦੇ ਤੇ ਸਾਰਿਆਂ ਨੂੰ ਪਕੜ ਕੇ ਬੰਦੀਖਾਨੇ ਪਾ ਦੇਂਦੇ। ਇਕ ਤੇ ਕੇਵਲ ਇਹ ਹੀ ਬਚਿਆ। ਜਰਮਨੀ ਦਾ ਦਮਕਦਾ ਖੁਫ਼ੀਆ ਮਹਿਕਮਾ ਇੰਗਲੈਂਡ ਵਿਚ ਗ੍ਰੇਹਨ ਦੇ ਹੇਠਾਂ ਆ ਗਿਆ ਸੀ।

ਫਰਾਂਸ ਵਿਚ ਵੀ ਜਰਮਨ ਜਾਸੂਸੀ ਸਿਪਾਹੀਆਂ ਦੇ ਨਾਮ ਲਿਖੇ ਗਏ, ਪਰ ਪਕੜਾ-ਪਕੜੀ ਨਾ ਹੋਈ-ਏਸ ਖ਼ਿਆਲ ਕਰਕੇ ਕਿ ਇਵੇਂ ਕਰਨ ਨਾਲ ਸਾਰੇ ਫਰਾਂਸ ਵਿਚ ਖੱਪ ਜਹੀ ਪੈ ਜਾਏਗੀ। ਪਰ ਪਿਛੋਂ ਏਸ ਲਿਹਾਜ਼ ਕਰਕੇ ਸੈਕੰਡ ਬੀਊਰੋ ਨੂੰ ਬੜੀ ਹੀ ਤਕਲੀਫ ਝਾਗਣੀ ਪਈ ਸੀ।

ਇਵੇਂ ਜਰਮਨ ਦੇ ਜਾਸੂਸ ਆਜ਼ਾਦ ਰਹਿੰਦੇ ਹੋਏ ਫ਼ਰਾਂਸ ਬਾਰੇ ਬਹੁਤ ਕੁਝ ਜਾਣਦੇ ਰਹੇ, ਪਰ ਫੇਰ ਵੀ ਏਸ ਕੰਮ ਦੇ ਨਾਲ ਨਾਲ ਤਾਜ਼ਾ ਫ਼ੌਜੀ ਖ਼ਬਰਾਂ ਦਾ ਆਉਣਾ ਅਤਿ ਜ਼ਰੂਰੀ ਸੀ। ਏਸ ਕੰਮ ਲਈ ਮਾਤਾ ਹਰੀ ਨਾਲੋਂ ਹੋਰ ਕੋਈ ਜ਼ਿਆਦਾ ਸਿਆਣਾ ਨਹੀਂ ਸੀ।

ਜੰਗ ਵਿਚ ਜੁਟੇ ਹੋਏ ਦੋ ਦੇਸਾਂ ਦੀ ਹੱਦ ਤੋਂ ਟਪਣਾ ਇਕ ਬੇਤਰਫ-ਦਾਰ ਲਈ ਸੌਖਾ ਨਹੀਂ ਸੀ। ਸਰਹੱਦਾਂ ਉਤੇ ਬੈਠੇ ਸਿਪਾਹੀ ਇਤਨੇ ਤੰਗ ਜਹੇ ਆਏ ਹੋਏ ਸਨ ਕਿ ਹਰ ਇਕ ਉਤੇ ਸ਼ਕ ਕਰਦੇ ਸਨ ਅਤੇ ਜਦ ਤਕ ਉਨ੍ਹਾਂ ਨੂੰ ਉਹਦੀ ਬੇਤਰਫਦਾਰੀ ਦਾ ਪੂਰਾ ਯਕੀਨ ਨਾ ਆ ਜਾਏ, ਉਹਨੂੰ ਨਹੀਂ ਸਨ ਲੰਘਣ ਦੇਂਦੇ। ਇਨ੍ਹਾ ਅਫਸਰਾਂ ਦੀ ਚਲਾਕੀ ਤੋਂ ਬਚਣ ਲਈ ਜਰਮਨ ਵਾਲਿਆਂ ਨੇ ਇਕ ਧੋਖੇ ਦੇਣ ਵਾਲਾ ਦਫ਼ਤਰ ਖੋਲ੍ਹਿਆ ਹੋਇਆ ਸੀ, ਜਿਹੜਾ ਝਟ ਪਟ ਏਸ ਮਾਮਲੇ ਬਾਰੇ ਬਨਾਵਟੀ ਕਾਗਜ਼ ਹਾਜ਼ਰ ਕਰ ਦੇਂਦਾ ਸੀ ਕਿ ਇਕ ਬੇਤਰਫ਼ਦਾਰ, ਜੰਗ ਵਿਚ ਜੁੱਟੇ ਜ਼ੇਸ਼ਨਾਂ ਵਿਚ, ਖੁਲ੍ਹੀ ਤਰ੍ਹਾਂ ਆ ਜਾ ਸਕਦਾ ਸੀ। ਪਰ ਮਾਤਾ ਹਰੀ ਲਈ ਕੋਈ

੬੫.