ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੮

ਪੈਰਸ਼ ਵਿਚ ਮੁੜ ਜਾਲ ਵਿਛਾ ਦਿਤਾ

ਉਸ ਦਿਨ ਜਦ ਜਰਮਨੀ ਅਤੇ ਫਰਾਂਸ ਵਿਚਕਾਏ ਜੰਗ ਦਾ ਐਲਾਨ ਹੋਇਆ। ਮਾਤਾ ਹਰੀ ਬਰਲਨ ਸੀ। ਮਾਤਾ ਹਰੀ ਨੇ ਆਪਣੇ ਵਡੇ ਮਿਤ੍ਰ-ਖੁਫ਼ੀਆ ਮਹਿਕਮੇ ਦੇ ਅਫਸਰ ਨਾਲ ਐਡਲਾਨ ਹੋਟਲ ਵਿਚ ਰੋਟੀ ਖਾਧੀ। ਏਸ ਹੋਟਲ ਵਿਚ ਆਮ ਕਰਕੇ ਵਡੇ ਵਡੇ ਅਫਸਰ ਰਹਿੰਦੇ ਸਨ। ਲੋਕੀਂਂ ਪਹਿਲੇ ਹੀ ਆਂਦੇ ਜਾਂਦੇ ਰਹਿੰਦੇ ਸਨ। ਪਰ ਹੁਣ ਜਦ ਜੰਗ ਦਾ ਐਲਾਨ ਹੋ ਗਿਆ ਤਾਂ ਲੋਕੀਂਂ ਆਪਣੇ ਬਹਾਦਰਾਂ ਨੂੰ ਮਿਲਣ ਤੇ ਵਿਦਾਇਗੀ ਦੇਣ ਲਈ ਹੁਮ ਹੁਮਾ ਕੇ ਆਉਂਦੇ ਸਨ। ਮਾਤਾ ਹਰੀ ਵੀ ਆਪਣੇ ਮਿਤ੍ਰ ਦੀ ‘ਰੋਸ਼ਨੀ' ਵਿਚ 'ਨਿਘ’ ਲੈ ਰਹੀ ਸੀ। ਮਿੰਟ ਮਿੰਟ ਤੇ ਲੋਕਾਂ ਦਾ ਇਕੱਠ ਵਧ ਰਿਹਾ ਸੀ। ਜਦ ਹਰਵਾਨ ਜਾਗੋ ਖੁਫ਼ੀਆ ਅਫਸਰ-ਮਾਤਾ ਹਰੀ ਨੂੰ ਆਪਣੀ ਬਾਂਹ ਦਾ ਸਹਾਰਾ ਦੇਂਦਾ ਹੋਇਆ ਹੋਟਲੋਂ ਬਾਹਰ ਨਿਕਲਿਆ ਤਾਂ ਲੋਕਾਂ ਨੇ ਰਜ ਕੇ ਜੀ-ਆਇਆਂ ਕੀਤਾ। ਉਸ ਦਿਨ ਬਰਲਨ ਪੋਲੀਸ ਦੇ ਜ਼ਬਤ ਨੂੰ ਢਿਲਾ ਕੀਤਾ ਗਿਆ ਸੀ। ਤਥਾ ਸਾਰਿਆਂ ਨੂੰ ਛੁਟੀ ਦਿਤੀ ਗਈ ਸੀ। ਇਹ ਹਰਵਾਨ ਜਾਗੋ ਵੀ ਮਾਤਾ ਹਰੀ ਨੂੰ ਸਰਕਾਰੀ ਮੋਟਰਕਾਰ ਵਿਚ ਬਠਾਈ ਥਾਂ ਥਾਂ ਲਈ ਫਿਰਿਆ ਤੇ ਵਡੇ ਵਡੇ ਲੋਕਾਂ ਨਾਲ ਜਾਣ ਪਛਾਣ ਕਰਾਂਦਾ ਰਿਹਾ। ਇਸ ਗੱਲ ਤੋਂ

੬੨.