ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਕਿਸਮਤ ਬਰਲਿਨ ਵਿਚ ਆਪ ਘੜੀ। ਬਰਲਿਨ ਵਿਚ ਗੁਜਾਰੀ ਜ਼ਿੰਦਗੀ ਬਾਰੇ ਕੁਝ ਪਤਾ ਨਹੀਂ ਲਗ ਸਕਿਆ। ਪਹਿਲਾ ਕਾਰਣ ਤਾਂ ਏਹ ਹੈ ਕਿ ਖੁਫ਼ੀਆ ਮਹਿਕਮਾ ਆਪਣੇ ਜਾਸੂਸਾਂ ਬਾਰੇ ਕੁਝ ਦਸਦਾ ਨਹੀਂ; ਦੂਜੇ ਮਾਤਾ ਹਰੀ ਦਾ ਮੇਲ ਜੋਲ ਅਮੀਰਾਂ ਨਾਲ ਰਿਹਾ ਜਿਸ ਕਰ ਕੇ ਉਹਦੇ ਕੰਮਾਂ ਉਤੇ ਪੜਦਾ ਜਿਹਾ ਪਿਆ ਰਹਿੰਦਾ ਸੀ। ਕੁਝ ਪਤਾ ਨਹੀਂ ਸਵਾਏ ਏਸ ਦੇ ਕਿ ਜਲਦੀ ਹੀ ਮਾਤਾ ਹਰੀ ਅਮੀਰ ਲੋਕਾਂ ਦੀ "ਪਿਆਰੀ" ਹੋ ਗਈ। ਜਦ ਚੰਗੇ ਮੇਨੂਵਰ ਸਾਈਲੈਸੀਆ ਹੋਏ ਤਾਂ ਉਹ ਉਥੇ ਸੀ। ਉਂਝ ਹੀ ਆਮ ਜਲਸਿਆਂ ਵਿਚ ਅਮੀਰਾਂ ਨਾਲ ਹੀ ਉਠਦੀ ਬੈਠਦੀ ਦਿਸਦੀ ਸੀ।

ਕੀ ਮਾਤਾ ਹਰੀ ਆਪਣੀ ਮਰਜ਼ੀ ਨਾਲ ਜਾਸੂਸ ਬਣ ਗਈ ਜਾਂ ਕਿ ਅਨਭੋਲ ਹੀ ਫਸ ਗਈ?

ਏਹ ਸਮਝਨਾ ਸੰਭਵ ਨਹੀਂ ਕਿ ਮਾਤਾ ਹਰੀ ਵਰਗੀ ਇਸਤੀ ਕਿਸ ਤਰ੍ਹਾਂ ਬਿਨਾਂ ਕੁਝ ਜਾਣੇ ਦੇ ਜਰਮਨ ਜਾਸੂਸਨ ਬਣ ਗਈ ਅਤੇ ਬਿਨਾ ਏਹ ਜਾਣੇ ਦੇ ਕਿ ਕਿਉਂ ਹੋਰ ਇਸਤ੍ਰੀਆਂ ਨੂੰ ਜਾਸੂਸ ਬਣਨ ਲਈ ਪ੍ਰੇਰਿਆ ਗਿਆ ਸੀ। ਬਹੁਤ ਸਾਰੇ ਦੇਸਾਂ ਦਾ ਏਹ ਅਸੂਲ ਹੈ ਕਿ ਜੇਕਰ ਆਦਮੀ ਮਿਲ ਜਾਣ ਤਾਂ ਇਸਤ੍ਰੀ ਨੂੰ ਕਦੀ ਜਾਸੂਸ ਨਹੀਂ ਬਣਾਂਦੇ। ਇਸ ਵਿਚ ਸ਼ਕ ਨਹੀਂ ਕਿ ਕੁਝਕੁ ਇਸਤ੍ਰੀਆਂ ਨੂੰ ਇਸ ਮਹਿਕਮੇ ਵਿਚ ਨੌਕਰੀਆ ਕਬੂਲਨੀਆਂ ਪਈਆਂ, ਪਰ ਉਨ੍ਹਾਂ ਇਸ ਲਈ ਇਸ ਅਤਿ ਖਤਰੇ ਵਾਲੀ ਨੌਕਰੀ ਨੂੰ ਮਨਜ਼ੂਰ ਕਰ ਲਿਆ ਸੀ ਕਿਉਂਕਿ ਉਨ੍ਹਾਂ ਦਾ ਪਿਆਰ ਉਨ੍ਹਾਂ ਮਨੁਖਾਂ ਨਾਲ ਹੋ ਗਿਆ ਸੀ ਜਿਹੜੇ ਜਾਸੂਸੀ ਕੰਮ ਕਰ ਰਹੇ ਸਨ।

ਮਾਤਾ ਹਰੀ ਦੇ ਜੀਵਣ ਵਿਚ ਹੋਰ ਕੋਈ ਗਲ

੩੮.