ਇਹ ਸਫ਼ਾ ਪ੍ਰਮਾਣਿਤ ਹੈ

ਹੈ। ਸਵਾਦ ਨਹੀਂ ਰਹਿੰਦਾ। ਉਹ ਹੀ ਹਾਲ ਮਾਤਾ ਹਰੀ ਦੇ ਨਾਚਾਂ ਦਾ ਪੇਰਸ ਵਿਚ ਹੋਣ ਲਗਾ। ਮਾਤਾ ਹਰੀ ਦੀ ਇੱਜ਼ਤ ਘਟਣ ਲਗ ਪਈ। ਕਈ ਉਹਦੀ ਨਕਲ ਕਰਨ ਵਾਲੇ ਉਠ ਬੈਠੇ। ਮਾਤਾ ਹਰੀ ਗੁੱਸੇ ਸੀ ਕਿਉਂਕਿ ਉਹ ਉਹਦੀ ਇਜ਼ਤ ਨੂੰ ਖੋਹ ਰਹੇ ਸਨ। ਮਾਤਾ ਹਰੀ ਕੁਝ ਚਿਰ ਤਕ ਸਟੇਜ ਤੇ ਆਈ ਪਰ ਜਦੋਂ ਆਈ ਤਾਂ ਆਪਣੀ ਇਜ਼ਤ ਵਿਚ ਫਰਕ ਦੇਖਿਆ। ਅਵੱਸ਼ ਹੋ ਰਿਹਾ ਸੀ। ਮਾਤਾ ਹਰੀ ਅਸਲ ਵਿਚ ਨਾਚੀ ਤੇ "ਵੇਸਵਾ" ਸੀ। ਆਰਟ ਦੀ ਤੇ ਐਵੇਂ ਆਣ ਲਈ ਹੋਈ ਸੀ। ਮਾਤਾ ਹਰੀ ਨੂੰ ਗੁੱਸਾ ਆ ਰਿਹਾ ਸੀ ਕਿ ਲੋਕੀ ਉਹਨੂੰ ਆਰਟਿਸਟ ਸਮਝ ਕੇ ਕਿਉਂ ਇਜ਼ਤ ਨਹੀਂ ਕਰਦੇ। ਲੋਕਾਂ ਦੀ ਦਿਲਚਸਪੀ ਘਟ ਰਹੀ ਸੀ। ਓਹ ਪ੍ਰੈਸ ਜਿਸ ਨੇ ਮਾਤਾ ਹਰੀ ਨੂੰ ਟੀਸੀ ਤੇ ਚੜਾਇਆ ਸੀ ਹੁਣ ਮਠਾ ਪੈ ਗਿਆ ਸੀ। ਮਾਤਾ ਹਰੀ ਉਸ ਦੇਵੀ ਵਾਂਗ ਮਸ਼ਹੂਰ ਹੋਣਾ ਚਾਹੁੰਦੀ ਸੀ। ਜਿਸਦਾ ਓਹ ਸਵਾਂਗ ਉਤਾਰਦੀ ਸੀ। ਓਹ ਏਹ ਨਹੀਂ ਸੀ ਚਾਹੁੰਦੀ ਕਿ ਇਕ ਆਦਮੀ ਲਈ ਸਭ ਕੁਝ ਹੋ ਜਾਵੇ-ਓਹ ਸਾਰਿਆਂ ਆਦਮੀਆਂ ਲਈ ਬਹੁਤ ਕੁਝ ਹੋਣਾ ਲੋਚਦੀ ਸੀ।

ਮਾਤਾ ਹਰੀ ਨੇ ਬਰਲਿਨ ਜਾਣ ਦਾ ਇਰਾਦਾ ਕਰ ਲਿਆ। ੧੯੦੭ ਵਿਚ ਉਥੇ ਚਲੀ ਗਈ। ਬਰਲਿਨ ਵਿਚ ਅਜੇ ਓਹਦੀ ਮੰਗ ਸੀ।

ਸਮੇਂ ਹੁੰਦੇ ਹਨ ਜਦ ਮੈਂ ਕਿਸਮਤ ਦੀਆਂ ਖੇਡਾਂ ਵਿਚ ਯਕੀਨ ਰਖਨੀ ਹਾਂਂ। ਪਰ ਜਦ ਮਿੰਟ ਕੁ ਸੰਚਦੀ ਹਾਂ ਤਾਂ ਸਮਝ ਆਉਂਦੀ ਹੈ ਕਿ ਜਿਵੇਂ ਕੋਈ ਚਾਹੇ ਉਸ ਤਰ੍ਹਾਂ ਦੀ ਕਿਸਮਤ ਬਣਾ ਸਕਦਾ ਹੈ।"

ਜੇਕਰ ਏਹ ਗਲ ਠੀਕ ਹੈ ਤਾਂ ਮਾਤਾ ਹਰੀ ਨੇ

੩੭.