ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੫

ਨਾਚੀ ਦੇ ਰਾਹ ਵਲ

ਮਾਤਾ ਹਰੀ ਨੇ ਆਪਣੇ ਲਈ ਪੈਰਸ ਵਿਚ ਨਾਮ ਖਟ ਲਿਆ। ਉਥੇ ਆਪਣੀ ਸ਼ਲਾਘਾ ਦੀਆਂ ਪੂਰੀਆਂ ਉਡਾਰੀਆਂ ਉਤੇ ਪਹੁੰਚੀ, ਅਤੇ ਮੁੜ ਬਰਲਨ, ਰੋਮ, ਵੈਆਨਾ ਅਤੇ ਲੰਡਨ ਵਿਚ ਲਈਆਂ ਜਿੱਤਾਂ ਪੈਰਸ ਦੀ ਜਿਤ ਦੇ ਪਰਛਾਵੇਂ ਹੀ ਸਨ।

ਉਹਨੇ ਪਹਿਲੇ ਪਬਲਿਕ ਵਿਚ ਨਾਚ ਅਰੰਭਿਆ ਅਤੇ ਆਪਣੇ ਨਵੇਂ ਨਾਚ ਨਾਲ ਕਈਆਂ ਦੇ ਦਿਲਾਂ ਨੂੰ ਕਾਬੂ ਕਰ ਲਿਆ। ਪਰ ਉਹ ਨਾਚੀ ਦੀ ਹੈਸੀਅਤ ਵਿਚ ਹੋ ਕੇ ਸ਼ਲਾਘਾ ਨਹੀਂ ਸੀ ਲੈਣੀ ਚਾਹੁੰਦੀ। ਨਾਚ ਤਾਂ ਇਕ ਰਾਹ ਸੀਧਿਆਨ ਨੂੰ ਖਿੱਚਣ ਦਾ, ਆਪਣੀ ਸੁਹੱਪਣਤਾ ਦਾ ਦਾਜ ਪਾਉਣ ਦਾ! ਅਸਲੀ ਮਨੋਰਥ ਤਾਂ ਆਪਣੇ ਪ੍ਰੀਤਮਾਂ ਨੂੰ ਕਾਇਲ ਕਰਨ ਦਾ ਸੀ। ਆਮ ਲੋਕਾਂ ਦੀ ਸ਼ਲਾਘਾ ਲਈ ਉਹ ਇਤਨੀ ਭੁਖੀ ਨਹੀਂ ਸੀ ਜਿਤਨੀ ਕੁਝ ਅਮੀਰ ਚੁਣਵੇਂ ਆਦਮੀਆਂ ਦੀ। ਏਸ ਲਈ ਜਦ ਅਮੀਰ ਲੋਕੀ ਉਹਨੂੰ ਘਰੀਂ ਬੁਲਾਂਦੇ ਸਨ ਤਾਂ ਮਾਤਾ ਹਰੀ ਬਹੁਤ ਖੁਸ਼ ਹੁੰਦੀ ਸੀ। ਉਥੇ ਕਾਮਵਾਸ਼ਨਾ ਨੂੰ ਉਕਸਾਨ ਵਾਲੇ ਸਾਰੇ ਤਰੀਕੇ- 'ਉਸ ਮਜ਼੍ਹਬੀ ਟੋਲੇ' ਦੇ

੨੭.