ਇਹ ਸਫ਼ਾ ਪ੍ਰਮਾਣਿਤ ਹੈ

ਰੋਕ ਵੀ ਨਹੀਂ ਸਨ ਸਕਦੇ, ਸਾਰੇ ਉਹਦੇ ਨਾਲ ਪਿਆਰ ਕਰਦੇ ਸਨ ਅਤੇ ਉਹਦੀ ਇਜ਼ਤ ਕਰਦੇ ਸਨ। ਉਹ ਇਸ ਲਈ ਉਹਦੀ ਆਮਦ ਨੂੰ ਨਹੀਂ ਸਨ ਚਾਹੁੰਦੇ ਕਿ ਮਤਾਂ ਮਾਤਾ ਹਰੀ ਦੀ ਮੌਤ ਨੂੰ ਵੇਖ ਕੇ ਉਹਨੂੰ ਕੁਝ ਹੋ ਜਾਵੇ। ਮਾਤਾ ਹਰੀ ਦੇ ਬਚਾਉਣ ਦੀਆਂ ਖ਼ਬਰਾਂ ਸਰਕਾਰੇ ਭੀ ਪਹੁੰਚ ਚੁਕੀਆਂ ਸੀ। ਇਸ ਲਈ ਬੜੀ ਇਤਿਆਤ ਤੋਂ ਕੰਮ ਲਿਆ ਜਾ ਰਿਹਾ ਸੀ। ਹਿਫ਼ਜ਼ਾਤ ਈ ਕਈ ਫੌਜੀ ਦਸਤੇ ਮੰਗਵਾਏ ਗਏ ਸਨ। ਉਨ੍ਹਾਂ ਨੂੰ ਇਹ ਵੀ ਖਬਰ ਮਿਲ ਚੁਕੀ ਸੀ ਕਿ ਜਰਮਨ ਜਾਸੂਸ ਡਾਕਾ ਮਾਰਨ ਲਈ ਤਿਆਰ ਸਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਮਾਤਾ ਹਰੀ ਨੂੰ ਛੁਡਾ ਕੇ ਲੈ ਜਾਣਗੇ। ਇਸ ਲਈ ਇਕ ਫੌਜੀ ਅਫ਼ਸਰ ਨੇ ਏਸ ਗੱਲ ਦੀ ਸਚਿਆਈ ਨੂੰ ਪਰਖਣ ਲਈ ਗੱਲਾਂ ਹੀ ਗੱਲਾਂ ਵਿਚ ਬੁਢੇ ਵਕੀਲ ਕੋਲੋਂ ਪੁਛਿਆ:

"ਅਸੀਂ ਸੁਣਿਆ ਹੈ ਕਿ ਮਾਤਾ ਹਰੀ ਨੂੰ ਜ਼ਬਰਦਸਤੀ ਛੁਡਾ ਕੇ ਲੈ ਜਾਣ ਦੀਆਂ ਤਿਆਰ ਹੋ ਚੁਕੀਆਂ ਹਨ, ਕੀ ਤੁਸਾਂ ਵੀ ਇਹਦੇ ਬਾਰੇ ਕੁਝ ਸੁਣਿਆ ਹੈ?"
"ਮੈਂ ਤੇ ਕੁਝ ਨਹੀਂ ਜਾਣਦਾ।"
"ਸਚ ਮੁਚ ਏਹ ਖ਼ਬਰ ਤਾਂ ਸਾਰੇ ਸ਼ਹਿਰ ਵਿਚ ਮਸ਼ਹੂਰ ਹੈ।"
"ਹੋਵੇਗੀ। ਜਿਥੋਂ ਤਕ ਕਾਨੂੰਨ ਇਜਾਜ਼ਤ ਦੇਂਦਾ ਸੀ ਮੈਂ ਆਪਣੀ ਪੂਰੀ ਵਾਹ ਲਾ ਦਿਤੀ ਸੀ, ਪਰ ਮੈਂ ਕਾਨੂੰਨ ਦੀ ਹੱਤਕ ਨਹੀਂ ਕਰ ਸਕਦਾ। ਮੈਂ ਇਹੋ ਜਹੀ ਹਰਕਤ ਕਦੀ ਨਾ ਕਰਾਂਗਾ ਜਿਹੜੀ ਕਾਨੂੰਨ ਦੇ ਉਲਟ ਹੋਵੇ ਅਤੇ ਨਾਜਾਇਜ਼ ਹੋਵੇ। ਅਤੇ ਮੈਂ ਹੁਣ ਵੀ ਕਾਨੂੰਨ ਦੀ ਹਦ ਅੰਦਰ ਰਹਿ ਕੇ

੨੧੮.