ਇਹ ਸਫ਼ਾ ਪ੍ਰਮਾਣਿਤ ਹੈ

ਏਸ ਵਿਚ ਕੋਈ (ਲੱਜਤ) ਨਹੀਂ। ਰੁਮਾਂਚ ਨਾਲ ਭਰੇ ਦੀਮਾਗ਼ ਨੂੰ ਕੋਈ ਖੁਰਾਕ ਨਹੀਂ ਮਿਲਦੀ ਅਤੇ ਨਾ ਹੀ ਦਿਲ-ਨਸ਼ੀਨ ਸ਼ਬਦ ਕਹੇ ਜਾ ਸਕਦੇ ਹਨ।

ਪਹਿਲਾ ਰਾਹ ਜਿਹੜਾ ਬੁਢੇ ਵਕੀਲ ਨੇ ਲਭਿਆ ਉਹ ਇਹ ਸੀ ਕਿ ਮਾਤਾ ਹਰੀ ਦੇ ਵਡੇ ਵਡੇ ਮਿੱਤ੍ਰਾਂ ਨੂੰ ਅਕੱਠਿਆਂ ਕਰਕੇ ਇਕ ਅਪੀਲ ਵਿਚ ਸਜ਼ਾ ਨੂੰ ਘਟਾਉਣ ਲਈ ਬੇਨਤੀ ਕੀਤੀ ਜਾਏ। ਏਸ ਅਰਜ਼ੀ ਉਤੇ ਸ਼ਹਿਜ਼ਾਦਿਆਂ ਅਤੇ ਵਡੇ ਅਫ਼ਸਰਾਂ ਨੇ ਦਸਖ਼ਤ ਕੀਤੇ। ਨਾਲ ਹੀ ਉਨ੍ਹਾਂ ਆਰਟਿਸਟਾਂ ਨੇ ਹਾਂ ਕੀਤੀ ਜਿਹੜੇ ਸਮਝ ਨਹੀਂ ਸਨ ਸਕਦੇ ਕਿ ਜਨਤਾ ਨਾਲ ਕੀਤੇ ਅਪ੍ਰਾਧ ਭੀ ਆਰਟ ਨਾਲ ਤੋਲੇ ਜਾ ਸਕਦੇ ਸਨ। ਫੇਰ ਉਨ੍ਹਾਂ 'ਸਕਾਲਰਾਂ' ਭੀ ਹਾਮੀ ਭਰ ਦਿਤੀ ਜਿਨ੍ਹਾਂ ਦੇ ਖ਼ਿਆਲਾਂ ਦੀਆਂ ਉਡਾਰੀਆਂ ਉਨ੍ਹਾਂ ਦੀ ਸੋਚ ਨਾਲੋਂ ਉੱਚੀਆਂ ਸਨ। ਸ਼ਹਿਜ਼ਾਦਿਆਂ, ਅਫ਼ਸਰਾਂ, ਆਰਟਿਸਟਾਂ ਅਤੇ ਸਕਾਲਰਾਂ ਨੇ ਰਲ ਕੇ ਦਸਖ਼ਤ ਕਰ ਦਿਤੇ। ਇਵੇਂ ਉਹਦੇ ਪਿਆਰਿਆਂ ਨੂੰ ਇਕੱਠਿਆਂ ਕਰ ਕੇ ਅਰਜ਼ੀ ਦਿਵਾ ਦਿਤੀ ਕਿ ਮਾਤਾ ਹਰੀ ਨੂੰ ਜਾਸੂਸ ਸਮਝ ਕੇ ਸਜ਼ਾ ਨਾ ਦਿਤੀ ਜਾਏ।

ਪਰ ਏਸ ਅਪੀਲ ਉਤੇ ਕਈਆਂ ਨੇ ਦਸਖਤ ਨਾ ਕੀਤੇ। ਹਾਲੈਂਡ ਦੀ ਰਾਣੀ ਵਿਲਹੇਲਮੀਨਾ, ਪੇਪ, ਬਾਦਸ਼ਾਹ ਐਲਫੈਨਸੋ ਅਤੇ ਅਮ੍ਰੀਕਾ ਦੇ ਵਡੇ ਸਫ਼ੀਰ ਨੇ ਏਸ ਕੋਸ਼ਿਸ਼ ਵਿਚ ਹਥ ਵਟਾਣਾ ਉਚਿਤ ਨਾ ਸਮਝਿਆ।

ਦੂਜਾ ਰਾਹ ਬੁਢੇ ਵਕੀਲ ਲਈ ਇਹ ਸੀ ਕਿ ਜੇਕਰ ਪਹਿਲੀ ਕੋਸ਼ਿਸ਼ ਬਰ ਨਾ ਆਈ ਤਾਂ ਪ੍ਰਧਾਨ ਨਾਲ ਆਪਣੀ ਗੂੜ੍ਹੀ ਮਿੱਤ੍ਰਤਾ ਦਾ ਲਾਭ ਉਠਾਣ ਦਾ

੨੧੨.