ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਏਸ ਵਿਚ ਸ਼ੱਕ ਨਹੀਂ ਕਿ ਕੋਰਟ ਮਾਰਸ਼ਲ ਕੋਲ ਮਾਤਾ ਹਰੀ ਦੇ ਅਪ੍ਰਾਧਾਂ ਦਾ ਪੂਰਾ ਪੂਰਾ ਸਬੂਤ ਸੀ। ਮੈਨੂੰ ਉਹ ਸਮਾਂ ਯਾਦ ਹੈ ਜਦ ਸਜ਼ਾ ਮਿਲਣ ਵਾਲੇ ਦਿਨ ਮੈਂ ਮਾਤਾ ਹਰੀ ਨੂੰ ਮਿਲਣ ਗਿਆ ਸਾਂ। ਮੈਂ ਤੁਸਾਂ ਨੂੰ ਯਕੀਨ ਦਿਵਾਂਦਾ ਹਾਂ ਕਿ ਮੈਂ ਉਹਦੀ ਇਸਤਕਲਾਲੀ ਅਤੇ ਬੇ-ਇਤਹਾਤੀ ਵੇਖਕੇ ਹੈਰਾਨ ਹੋ ਗਿਆ ਸਾਂ।"

ਫੇਰ ਇਹੋ ਡਾਕਟਰ ਦਸਦਾ ਹੈ "ਜਦ ਮੈਂ ਉਹਦੇ ਕੋਲ ਗਿਆ ਤਾਂ ਉਹਨੇ ਨੀਂਦਰ ਆਉਣ ਵਾਲੀ ਦਵਾਈ ਲਈ ਬੇਨਤੀ ਕੀਤੀ। ਮੈਂ ਨਾਂਹ ਕਰ ਦਿਤੀ, ਕਿਉਂਕਿ ਮੈਨੂੰ ਹੁਕਮ ਨਹੀਂ ਸੀ। ਪਰ ਦੋ ਦਿਨ ਪਿਛੋਂ ਮੈਂ ਹੈਰਾਨ ਹੋ ਗਿਆ ਕਿ ਉਹ ਗੂੜ੍ਹੀ ਨੀਂਦਰ ਮਾਣ ਸਕਦੀ ਸੀ ਅਰ ਮੌਤ ਦਾ ਡਰ ਉਹਦੇ ਵਿਚੋਂ ਚਲਾ ਗਿਆ ਦਿਸਦਾ ਸੀ। ਨਾਲੇ ਕਈ ਲੋਕੀਂ ਕਹਿੰਦੇ ਹਨ ਕਿ ਉਹ ਭੁਖੀ ਸ਼ੇਰਨੀ ਵਾਂਗ ਪਿੰਜਰੇ ਵਿਚ ਕੈਦ ਸੀ। ਇਹ ਬਿਲਕੁਲ ਭੁਲ ਹੈ। ਏਸ ਵਿਚ ਕੋਈ ਸ਼ਕ ਨਹੀਂ ਕਿ ਉਹ ਆਪਣੇ ਆਪ ਨੂੰ ਜ਼ਬਰਦਸਤ ਵਾਯੂ ਮੰਡਲ ਵਿਚ ਲਪੇਟਣਾ ਚਾਹੁੰਦੀ ਸੀ, ਪਰ ਉਹਨੇ "ਕੋਈ ਐਸੀ ਹਰਕਤ ਨਾ ਕੀਤੀ ਜਿਸ ਤੋਂ ਉਹਦੇ ਵਹਿਸ਼ੀ-ਪੁਣੇ ਜਾਂ ਉਹਦੀ ਸੰਗ-ਦਿਲੀ ਦਾ ਪਤਾ ਲਗ ਸਕੇ।"

ਪਰ ਮਾਤਾ ਹਰੀ ਦੀਆਂ ਰਖਵਾਲੀਆਂਜਿਨ੍ਹਾਂ ਨੂੰ "ਤਰਸਦੀਆਂ ਭੈਣਾਂ" ਜਾਂ "ਨੱਨ" ਆਖਿਆ ਜਾਂਦਾ ਸੀਮਾਤਾ ਹਰੀ ਬਾਰੇ ਹੋਰ ਹੀ ਖਿਆਲ ਰਖਦੀਆਂ ਸਨ। ਉਨ੍ਹਾਂ ਦੇ ਖ਼ਿਆਲ ਮੁਤਾਬਕ ਮਾਤਾ ਹਰੀ ਜੇਹਲ ਦੇ ਸ਼ੁਰੂ ਦਿਨਾਂ ਵਿਚ ਬੇ-ਕਾਬੂ, ਸਿਰਜ਼ੋਰ, ਬਾਗੀ, ਮਗ਼ਰੂਰ, ਚਿੜਚਿੜੀ ਅਤੇ ਚੰਚਲ ਸੁਭਾਉ ਵਾਲੀ

੨੧੦.