ਇਹ ਸਫ਼ਾ ਪ੍ਰਮਾਣਿਤ ਹੈ

ਲੜਕੀ ਵੀ ਹੋ ਪਈ ਸੀ। ਉਹਦਾ ਨਾਮ ਜੈਨੀ ਲੂਸੀ ਸੀ।

ਖਵਰੇ ਮਤਾ ਹਰੀ ਵਿਆਉਲ-ਜ਼ਿੰਦਗੀ ਦੀ ਇਕ-ਸੁਰਤਾ ਤੋਂ ਤੰਗ ਆ ਗਈ ਸੀ ਕਿ ਉਹ ਆਪਣੇ ਪਿਤਾ ਨੂੰ ਘੜੀ-ਮੁੜੀ ਆਖਣ ਲਗ ਪਈ ਕਿ ਉਹ ਮੇਕਲੀਡ ਕੋਲੋ ਤਿਲਾਗ਼ ਲੈਣ ਵਿਚ ਮਦਦ ਕਰੇ। ਕਚਹਿਰੀ ਵਿਚ ਰਪੋਟ ਕਰ ਦਿਤੀ ਗਈ। ਫੇਰ ਜਦ ਉਹ ਅਨਸਟਰਡਮ ਆ ਗਏ ਸਨ ਤਾਂ ਮੁਕੱਦਮਾ ਦਾਇਰ ਵੀ ਹੋ ਗਿਆ, ਪਰ ਮਾਤਾ ਹਰੀ ਅਜੇ ਤਕ ਆਪਣੇ ਪਤੀ ਨਾਲ ਉਹਦੀ ਭੈਣ ਦੇ ਘਰ ਰਹਿ ਰਹੀ ਸੀ। ਫੇਰ ਮੈਕਲੀਡ ਇਕ ਨਿੱਕੇ ਜਹੇ ਘਰ ਵਿਚ ਚਲਿਆ ਗਿਆ, ਜਿਹੜਾ ਮਾਤਾ ਹਰੀ ਦੀਆਂ ਉਚੀਆਂ ਆਸਾਂ ਦੇ ਮਕੂਲ ਨਹੀਂ ਸੀ।

ਇਕ ਰਾਤ ਖ਼ਤ ਪਾਉਣ ਦੇ ਬਹਾਨੇ ਮੈਕਲੀਡ ਬਾਹਰ ਚਲਿਆ ਗਿਆ ਤੇ ਨਾਲ ਬੀਮਾਰ ਲੜਕੀ ਨੂੰ ਲੈ ਗਿਆ ਕਿ ਖੁਲ੍ਹੀ ਹਵਾ ਉਹਨੂੰ ਲਾਭ ਪਹੁੰਚਾਵੇਗੀ। ਉਹ ਮੁੜ ਵਾਪਸ ਨਾ ਆਇਆ। ਮਾਤਾ ਹਰੀ ਨੇ ਕਚਹਿਰੀ ਦੀ ਮਦਦ ਨਾਲ ਆਪਣੀ ਕੁੜੀ ਜੀਨ ਨੂੰ ਵਾਪਸ ਲੈ ਲਿਆ। ਮੈਕਲੀਡ ਨੇ ਬਦਲਾ ਲੈਣ ਲਈ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰ ਦਿਤਾ ਕਿ ਉਹ ਮਾਤਾ ਹਰੀ ਦੇ ਕਰਜ਼ੇ ਦਾ ਜ਼ੁਮੇਵਾਰ ਨਹੀਂ ਹੋਵੇਗਾ।

ਏਸ ਬਦਲੇ ਨੇ ਮਾਤਾ ਹਰੀ ਦੇ ਗੁੱਸੇ ਨੂੰ ਭੜਕਾ ਦਿਤਾ, ਕਿਉਂਕਿ ਉਹ ਜਾਣ ਗਈ ਸੀ ਕਿ ਹੁਣ ਉਹ ਕਿਸੇ ਮਿੱਤਰ ਨੂੰ ਮਿਲਣ ਜੋਗੀ ਨਹੀਂ ਰਹਿਣ ਲਗੀ। ਇਥੋਂ ਤਕ ਕਿ ਆਪਣੀ ਚਾਚੀ ਲੈਂਡੀਜ਼, ਜਿਸ ਕੋਲ ਹੁਣ ਉਹ ਰਹਿ ਰਹੀ ਸੀ, ਨੂੰ ਵੀ ਮੂੰਹ ਦਿਖਾਣ ਜੋਗੀ ਨਹੀਂ ਰਵ੍ਹੇਗੀ। ਮਾਤਾ ਹਰੀ ਆਪਣੀ ਬੀਮਾਰ ਬੱਚੀ ਨੂੰ ਲਈ ਸੜਕਾਂ ਤੇ ਫਿਰਨ ਲਗੀ। ਕੋਲ ਪੈਸਾ ਵੀ ਕੋਈ ਨਹੀਂ ਸੀ।

ਅਸੀਂ ਹੁਣ ਪੁਰਾਣੀ ਮਾਤਾ ਹਰੀ ਨੂੰ ਛਡਦੇ ਹਾਂ। ਹੁਣ

੨੧.