ਇਹ ਸਫ਼ਾ ਪ੍ਰਮਾਣਿਤ ਹੈ

"ਇਸ ਬਿਆਨ ਦੀ ਜੋ ਕੀਮਤ ਹੋਣੀ ਚਾਹੀਦੀ ਹੈ। ਕਚਹਿਰੀ ਆਪੇ ਸਮਝ ਲਏਗੀ।" ਕਰਨੈਲ ਸੈਮਪਰਾਨ ਨੇ ਰੁਖੀ ਤਰਾਂ ਆਖਿਆ, "ਤੂੰ ਇਤਨਾ ਤੇ ਮੰਨਦੀ ਏਂ ਕਿ ਇਹ ਰੁਪਿਆ ਹਾਲੈਂਡ ਵਿਚ ਰਹਿੰਦੇ ਜਰਮਨ ਖੁਫੀਆ ਮਹਿਕਮੇ ਵਲੋਂ ਆਇਆ ਸੀ।"

“ਹਾਂ ਜ਼ਰੂਰ! ਹਾਲੈਂਡ ਵਿਚ ਰਹਿੰਦੇ ਮੇਰੇ ਪ੍ਰੀਤਮ ਨੇ ਇਹ ਰੁਪਿਆ ਭੇਜਿਆ, ਭਾਵੇਂ ਉਹ ਜਾਣਦਾ ਨਹੀਂ ਕਿ ਇਸ ਰੁਪਏ ਨਾਲ ਉਹ ਮੇਰੇ ਸਪੇਨ ਵਿਚ ਰਹਿੰਦੇ ਪ੍ਰੀਤਮ ਦਾ ਕਰਜ਼ਾ ਅਦਾ ਕਰ ਰਿਹਾ ਸੀ।"

ਮੈਟਰੇ ਕਲੂਏਂਟ ਇਨਾਂ ਗ਼ਲਤ ਉਤਰਾਂ ਨੂੰ ਸੁਣਕੇ ਬੇਚੈਨ ਹੋ ਰਿਹਾ ਸੀ। ਉਹ ਵਕੀਲ ਹੁੰਦਾ ਹੋਇਆ ਸਮਝਦਾ ਸੀ ਕਿ ਮਾਤਾ ਹਰੀ ਅਪਣੇ ਆਪ ਨੂੰ ਦੁਖ ਭਰੀ ਅਵਸੱਥਾ ਵਿਚੋਂ ਕਢਣ ਲਈ ਕਈ ਊਟ ਪਟਾਂਗ ਉਤਰ ਦੇ ਰਹੀ ਸੀ। ਇਕ ਪਾਸੇ ਮਾਤਾ ਹਰੀ ਕੈਹ ਰਹੀ ਸੀ ਕਿ ਵਾਨ ਕਰੂਨ ਸਰਕਾਰੀ ਖ਼ਜ਼ਾਨੇ ਵਿਚ ਆਪਣਾ ਕਰਜ਼ਾ ਅਦਾ ਕਰ ਰਿਹਾ ਸੀ ਅਤੇ ਦੂਜੇ ਪਾਸੇ ਆਖਦੀ ਸੀ ਕਿ ਵਾਨ ਕਰੂਨ ਆਪਣੇ ਸਪੇਨ ਵਿਚ ਰਹਿੰਦੇ ਮਿੱਤ੍ਰ ਦੀਆਂ ਖੁਸ਼ੀਆਂ ਬਦਲੇ ਮਾਤਾ ਹਰੀ ਨੂੰ ਰੁਪਿਆ ਦੇ ਰਿਹਾ ਸੀ। ਇਨ੍ਹਾਂ ਦੋਵੇਂ ਗਲਾਂ ਦਾ ਕੀ ਸੰਬੰਧ ਹੋ ਸਕਦਾ ਸੀ।

ਕਚਹਿਰੀ ਨੇ ਆਪਣਾ ਪਹਿਲਾਂ ਸੈਸ਼ਨ ਇਥੇ ਬੰਦ ਕਰ ਦਿਤਾ ਅਤੇ ਉਠ ਖਲੋਤੀ। ਇਸ "ਅਧੀ ਛੁਟੀ" ਵਿਚ ਉਹ ਬੁਢਾ ਵਕੀਲ ਜਿਹੜਾ ਆਪਣੀ ਪ੍ਰਿਯ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਏਧਰ ਉਧਰ ਲੋਕਾਂ ਨੂੰ ਮਿਲ ਕੇ ਪਤਾ ਕਰਨ ਲਗਾ ਜਿਹੜਾ ਮੁਕੱਦਮਾ ਉਨਾਂ ਸੁਣਿਆ ਸੀ ਉਹਦੇ ਬਾਰੇ ਉਨ੍ਹਾਂ ਦੀ ਕੀ ਰਾਇ ਸੀ। ਅੱਗਾ ਕਾਲਾ ਹੀ ਦਿਸਦਾ ਸੀ ਪਰ ਉਹਨੇ ਹਿੰਮਤ ਨਾ ਹਾਰੀ। ਜਦੋਂ ਮੇਜਰ ਮੈਸਰਡ ਕੋਲੋਂ ਪੁਛਿਆ ਤਾਂ ਉਹਨੇ ਆਕੜ ਵਿਚ

੧੯੬