ਇਹ ਸਫ਼ਾ ਪ੍ਰਮਾਣਿਤ ਹੈ

ਹੁੰਦਾ।" ਉਸ ਸਿਆਣੇ ਬੁੱਢੇ ਵਕੀਲ ਨੇ ਆਖਿਆ। ਉਹ ਅਪਣੀ ਪੁਰਾਣੀ ਪ੍ਰਿਯ ਨੂੰ ਏਸ ਤਰਾਂ ਫਸਿਆ ਹੋਇਆ ਵੇਖ ਕੇ ਡਰ ਗਿਆ ਸੀ।

"ਮੈਂ ਤੁਹਾਨੂੰ ਦਸਨੀ ਹਾਂ-ਮੈਂ-ਇਸ ਵਾਸਤੇ ਸੀ ਇਹ ਮੇਰੀਆਂ ਮਿਹਰਬਾਨੀਆਂ ਵਾਸਤੇ ਤਨਖ਼ਾਹ ਸੀ-ਇਹ ਹੈ-ਇਹ ਮੇਰੀ ਕੀਮਤ ਹੈ-ਓ ਫ਼ਰਾਂਸ ਵਾਲਿਓ, ਮੇਰਾ ਯਕੀਨ ਕਰ ਲਵੋ। ਮਰਦ ਬਣੋ!"

ਮੈਟਰੋ ਕਲੂਏਂਟ ਆਪਣੇ ਮੁਅਕਲ ਨੂੰ ਕੰਬਦਾ ਵੇਖਕੇ ਡਰ ਗਿਆ। ਉਹ ਵਿਚਾਰਾ ਆਦਮੀ ਏਸ ਗਲ ਨੂੰ ਭੁੱਲ ਗਿਆ ਕਿ ਉਹ ਇਕ ਮੁਲਜ਼ਮ ਦਾ ਵਕੀਲ ਬਣਨ ਲਈ ਆਇਆ ਹੋਇਆ ਸੀ। ਉਹ ਮੁੜ ਇਕ ਵਾਰੀ ਦੁਖਾਂ ਨਾਲ ਪੀੜਤ ਹੋਈ ਹੋਈ ਸੋਹਣੀ ਇਸਤ੍ਰੀ ਦਾ ਪਿਆਰਾ ਰਾਖਾ ਬਣ ਖਲੋਤਾ। ਉਹਨੇ ਬੜੀ ਹਲੀਮੀ ਨਾਲ ਕੁਝ ਸ਼ੀਸ਼ੀਆਂ ਅੱਤਰ ਦੀਆਂ ਅਤੇ ਇਕ ਡੱਬਾ ਚਾਕਲੇਟ ਮਠਿਆਈ ਦਾ ਪੇਸ਼ ਕੀਤਾ।

"ਮੈਨੂੰ ਇਨਾਂ ਦੀ ਲੋੜ ਨਹੀਂ।" ਮਾਤਾ ਹਰੀ ਨੇ ਚੀਖ਼ ਕੇ ਕਿਹਾ ਅਤੇ ਉਹਨੂੰ ਪਰ੍ਹਾਂ ਹਟਾ ਦਿੱਤਾ। "ਮੈਂ ਬੱਚੀ ਨਹੀਂ। ਮੈਂ ਤਗੜੀ ਹੋਵਾਂਗੀ।"

ਫੇਰ ਮਾਤਾ ਹਰੀ ਬਹਾਦਰੀ ਨਾਲ ਕਚਹਿਰੀ ਦੇ ਸਾਹਮਣੇ ਖਲੋਤੀ।

"ਤੂੰ ਇਸ ਗਲ ਤੋਂ ਇਨਕਾਰ ਨਹੀਂ ਕਰ ਸਕਦੀ" ਪ੍ਰਧਾਨ ਨੇ ਕਿਹਾ ਕਿ ਤੂੰ ਸਫ਼ੀਰ ਦੇ ਦਫ਼ਤਰ ਵਿਚ ਜਾਕੇ ਵਾਨ ਕਰੂਨ ਵਲੋਂ ਆਏ ਪੈਸਿਆਂ ਨੂੰ ਇਕੱਠਾ ਕੀਤਾ।"

"ਇਨਕਾਰ ਕਰਨ ਦੀ ਕੀ ਲੋੜ ਹੈ? ਲੈਫ਼ਟੀਨੈਂਟ ਵਾਨ ਕਰੂਨ ਨੇ ਮੇਰੀਆਂ ਮਿਹਰਬਾਨੀਆਂ ਦਾ ਇਵਜ਼ ਆਪਣੇ ਪਲਿਓਂ ਦੇਣਾ ਨ ਚਾਹਿਆ। ਉਹਨੇ ਸਰਕਾਰੀ ਪੈਸੇ ਨੂੰ ਦੇਣਾ ਬਹੁਤਾ ਸੁਖਾਲਾ ਜਾਤਾ।"

੧੯੫