ਇਹ ਸਫ਼ਾ ਪ੍ਰਮਾਣਿਤ ਹੈ

ਟਾਲ-ਮ-ਟੋਲੇ ਬੁਰਾ ਅਸਰ ਪਾ ਰਹੇ ਸਨ। ਮਾਤਾ ਹਰੀ ਗੁੱਸੇ ਵਿਚ ਆ ਗਈ ਅਤੇ ਕਰਨੈਲ ਸੈਮਪਰਾਨ ਨੂੰ ਇਉਂ ਕੜਕੀ:

"ਮੈਂ ਜੋ ਕੁਝ ਫ਼ਰਾਂਸ ਵਾਸਤੇ ਕਰ ਸਕਦੀ ਸਾਂ, ਕੀਤਾ। ਮੇਰੇ ਲਈ ਪਤਾ ਕਰਨ ਦੇ ਰਾਹ ਚੰਗੇ ਸਨਮੈਂ ਫਰਾਂਸ ਦੀ ਰਹਿਣ ਵਾਲੀ ਨਹੀਂਮੈਂ ਕਿਸੇ ਗਲ ਲਈ ਦੇਣਦਾਰ ਨਹੀਂਤੁਸੀਂ ਮੈਨੂੰ ਏਵੇਂ ਘਬਰਾਣਾ ਚਾਹੁਦੇ ਹੋਮੈਂ ਇਕੱਲੀ ਇਸਤ੍ਰੀ ਤੁਸਾਂ ਵਿਚ ਫਸ ਗਈ ਹਾਂਤੁਸਾਂ ਅੰਦਰ ਮਰਦਾਨਗੀ ਤਹਿਜ਼ੀਬ (Gallantry) ਦਾ ਘਾਟਾ ਹੈ-ਤੁਸੀਂ ਇਸ ਨਾਲ ਵਰਤਣਾ ਨਹੀ ਜਾਣਦੇ।"

ਮੋਰਨੇ ਨੇ ਸੰਜੀਦਗੀ ਨਾਲ ਮੁਲਜ਼ਮ ਅਗੇ ਸਿਰ ਝੁਕਾਇਆ ਅਤੇ ਬੁੜ ਬੁੜਾ ਕੇ ਆਖਿਆ:

"ਸ੍ਰੀ ਮਤੀ ਜੀ ਮੁਆਫ਼ ਕਰਨਾ, ਅਸੀਂ ਵੀ ਆਪਣੇ ਦੇਸ ਦੀ ਰਾਖੀ ਲਈ ਇਥੇ ਬੈਠੇ ਹਾਂ।"

ਮਾਤਾ ਹਰੀ ਇਸ ਸਿਆਣੇ ਉੱਤਰ ਨੂੰ ਸੁਣਕੇ ਜ਼ਾਹਰਾ ਤੌਰ ਤੇ ਵਿਆਕੁਲ ਹੋਈ ਦਿਸਦੀ ਸੀ। ਪਰ ਪਲ ਦੀ ਸੋਚ ਪਿਛੋਂ ਉਹਨੇ ਆਪਣੀ ਘਬਰਾਹਟ ਨੂੰ ਛਪਾਂਦੇ ਹੋਏ ਤਕੱਬਰ ਭਰੇ ਲਹਿਜੇ ਵਿੱਚ ਆਖਿਆ:

"ਨਾ ਮੈਂ ਫ਼ਰਾਂਸ ਦੀ ਰਹਿਣ ਵਾਲੀ ਹਾਂ, ਨ ਜਰਮਨੀ ਦੀ। ਮੈਂ ਇਕ ਬੇ-ਤਰਫਦਾਰ ਦੇਸ ਦੀ ਵਸਣ ਵਾਲੀ ਹਾਂ। ਤੁਸੀਂ ਮੈਨੂੰ ਦਿਕ ਕਰ ਰਹੇ ਹੋ-ਸਤਾ ਰਹੇ ਹੋ। ਤੁਸੀਂ ਬੇ-ਇਨਸਾਫੀ ਕਰ ਰਹੇ ਹੋ। ਮੈਂ ਫੇਰ ਆਖਦੀ ਹਾਂ ਕਿ ਤੁਸਾਂ ਅੰਦਰ ਮਰਦਾਨਗੀ ਹੈ ਨਹੀਂ।"

ਪਲ ਭਰ ਉਹਨੇ ਮੋਰਨੇ ਵਲ ਤਕਿਆ। ਫੇਰ ਬੁਲ੍ਹੀਆਂ ਨੂੰ ਵਟ ਦੇਂਦੇ ਹੋਏ ਨਫਰਤ ਭਰੇ ਲਹਿਜੇ ਵਿੱਚ ਆਖਿਆ:

"ਉਹ ਆਦਮੀ ਕਰੀਰ ਹੈ!"

੧੯o.