ਇਹ ਸਫ਼ਾ ਪ੍ਰਮਾਣਿਤ ਹੈ

ਮਾਤਾ ਹਰੀ ਨੇ ਵਕੀਲਾਂ ਨੂੰ ਕਿਹਾ "ਜੰਗੀ 'ਮੈਨੂੰਵਰਜ' ਨੂੰ ਵੇਖਣ ਲਈ ਮੈਂ ਵੱਡੇ ਵੱਡੇ ਅਫ਼ਸਰਾਂ ਨਾਲ ਸਾਈਲੋਸਾ, ਫ਼ਰਾਂਸ ਅਤੇ ਇਟਲੀ ਜਾਂਦੀ ਰਹੀ।" ਇਹ ਗੱਲ ਮਾਤਾ ਹਰੀ ਨੇ ਖ਼ਬਰੇ ਇਸ ਖ਼ਿਆਲ ਨਾਲ ਕਹੀ ਕਿ ਸਰੋਤਿਆਂ ਉੱਤੇ ਉਹਦੇ ਵੱਡੇ ਮਿੱਤ੍ਰਾਂ ਦੇ ਰੁਤਬਿਆਂ ਦਾ ਰੁਹਬ ਜਿਹਾ ਪੈ ਜਾਏਗਾ। ਪਰ ਮਾਤਾ ਹਰੀ ਭੁਲ ਵਿਚ ਸੀ। ਏਸ ਤਰ੍ਹਾਂ ਅਫ਼ਸਰਾਂ ਨਾਲ ਜੰਗੀ "ਮੈਨੂੰਵਰਜ" ਤੇ ਛੁਟੀ ਕਟਨ ਜਾਣਾ ਵੱਡੇ ਘਰਾਣੇ ਵਾਲੀਆਂ ਇਸਤ੍ਰੀਆਂ ਦਾ ਕੰਮ ਨਹੀਂ ਸੀ ਸਮਝਿਆ ਜਾਂਦਾ।

ਕਚਹਿਰੀ ਦੇ ਪ੍ਰਧਾਨ ਨੇ ਆਖਿਆ "ਜਿਸ ਦਿਨ ਜੰਗ ਦਾ ਐਲਾਨ ਹੋਇਆ ਤੂੰ ਬਰਲਨ ਪੁਲੀਸ ਦੇ ਵਡੇ ਅਫ਼ਸਰ ਨਾਲ ਦੁਪਹਿਰ ਦੀ ਰੋਟੀ ਖਾਂਦੀ। ਫੇਰ ਤੂੰ ਉਹਦਾ ਸਾਥ ਕਰ ਕੇ ਸਾਰੇ ਸ਼ਹਿਰ ਵਿਚ ਫਿਰੀ ਅਤੇ ਲੋਕਾਂ ਦੀ ਵਾਹ ਵਾਹ ਸੁਣੀ।"

"ਇਹ ਸੱਚ ਹੈ।" ਮਾਤਾ ਹਰੀ ਨੇ ਮੰਨਦੇ ਹੋਏ ਆਖਿਆ, "ਪਰ ਏਸ ਮਿਲਣੀ ਵਿਚ ਕੋਈ ਗੁਝਾ ਭੇਦ ਤਾਂ ਨਹੀਂ ਸੀ। ਮੈਂ ਨਾਚੀ ਹੁੰਦੀ ਹੋਈ ਘਟ ਹੀ ਕਪੜੇ ਪਾਂਦੀ ਸੀ। ਬਰਲਨ ਦੀ ਪੁਲੀਸ ਕਿਸੇ ਨਾਚੀ ਦੇ ਲਿਬਾਸ ਉੱਤੇ ਇਤਰਾਜ਼ ਕਰ ਸਕਦੀ ਸੀ। ਮੇਰੇ ਤੇ ਵੀ ਕੀਤਾ ਗਿਆ। ਉਹ ਅਫ਼ਸਰ ਕੇਵਲ ਮੇਰਾ ਪਹਿਨਾਵਾ ਦੇਖਣ ਆਇਆ ਸੀ। ਹੋਰ ਕੋਈ ਖ਼ਾਸ ਕਾਰਣ ਤਾਂ ਨਹੀਂ ਸੀ।"

"ਏਸ ਮਿਲਣੀ ਦੇ ਥੋੜੇ ਚਿਰ ਪਿਛੋਂ ਤੂੰ ਜਰਮਨ ਦੇ ਖੁਫ਼ੀਆ ਮਹਿਕਮੇ ਵਿਚ ਨੌਕਰ ਹੋ ਗਈ। ਉਸ ਅਫ਼ਸਰ ਨੇ ਕਿਸੇ ਭੇਦ ਨੂੰ ਪਾਉਣ ਲਈ ਤੈਨੂੰ ਪੈਰਸ ਭੇਜ ਦਿਤਾ। ਖਰਚੇ ਲਈ ਤੈਨੂੰ ਤੀਹ ਹਜ਼ਾਰ

੧੮੩.