ਇਹ ਸਫ਼ਾ ਪ੍ਰਮਾਣਿਤ ਹੈ

ਵਾਰੀ ਨਾ ਕਰ ਸਕੇ। ਈਉ ਜਿਹੀ 'ਜਸ਼ੀਲੀ (Passionati) ਇਸਤ੍ਰੀ ਨਾਲ ਵਰਤਣਾ ਵੀ ਬੜੀ ਲਿਆਕਤ ਦਾ ਕੰਮ ਸੀ। ਸਾਰਿਆਂ ਨਾਲੋਂ ਬਹੁਤਾ ਇਸ ਗਲ ਦਾ ਡਰ ਸੀ ਕਿ ਜੇਕਰ ਮਾਤਾ ਹਰੀ ਨੂੰ ਸ਼ਕ ਪੈ ਗਿਆ ਕਿ ਉਹਦੀ ਗ੍ਰਿਫ਼ਤਾਰੀ ਦੀ ਸਲਾਹ ਹੋ ਰਹੀ ਸੀ ਤਾਂ ਹੋ ਸਕਦਾ ਹੈ ਕਿ ਜੇਕਰ ਉਹਦੇ ਕੋਲ ਕੋਈ ਜ਼ਰੂਰੀ ਕਾਗਜ਼ ਹੋਏ ਤਾਂ ਉਹ ਉਨ੍ਹਾਂ ਨੂੰ ਸਾੜ ਫੂਕ ਸੁਟੇਗੀ।

ਸਾਰੀਆਂ ਗਲਾਂ ਨੂੰ ਨਜ਼ਰਾਂ ਸਾਹਮਣੇ ਰਖਕੇ ਟਰਾਓਲੈਂਡ ਨੇ ਕੋਈ ਤਰਕੀਬ ਕਰਨ ਦਾ ਇਰਾਦਾ ਕੀਤਾ। ਇਹ ਜ਼ਰੂਰੀ ਸੀ ਕਿ ਜਦ ਇਕ ਵਾਰੀ ਮਾਤਾ ਹਰੀ ਦੇ ਘਰ ਵਿਚ ਜਾਣਾ ਹੋ ਜਾਵੇ ਤਾਂ ਮਾਤਾ ਹਰੀ ਨੂੰ ਕਦੀ ਇਕ ਮਿੰਟ ਲਈ ਵੀ ਔਖੀਓਂ ਉਹਲੇ ਨਹੀਂ ਸੀ ਹੋਣ ਦੇਣਾ ਚਾਹੀਦਾ। ਏਸ ਖ਼ਿਆਲ ਦੇ ਬੱਧੇ ਹੋਏ ਪੁਲੀਸ ਅਫ਼ਸਰ ਅਤੇ ਉਹਦੇ ਮਹਿਤੇਤਾਂ ਨੇ ਹੋਟਲ ਦੇ ਮੈਨੇਜਰ ਨੂੰ ਕਿਹਾ ਕਿ ਕਿਵੇਂ ਉਹ ਮਾਤਾ ਹਰੀ ਦੇ ਕਮਰਿਆਂ ਵਿਚ ਆਉਣ ਜਾਣ ਲਈ ਉਨ੍ਹਾਂ ਲਈ ਸਾਰੀਆਂ ਰੁਕਾਵਟਾਂ ਦੂਰ ਕਰ ਦੇਵੇ। ਜਦ ਪਹਿਲੀ ਵਾਰੀ ਪੁਲੀਸ ਨੇ ਆਪਣੇ ਸ਼ਿਕਾਰ ਨੂੰ ਤਕਿਆ ਤਾਂ ਏਸ ਗਲ ਦਾ ਡਰ ਕਰਕੇ ਕਿ ਮਤਾਂ ਮਾਤਾ ਹਰੀ ਕੋਈ ਹਥਿਆਰ ਛਿਪਾ ਕੇ ਆਪਣੇ ਕੋਲ ਰਖੀ ਬੈਠੀ ਹੋਵੇ, ਦੂਰ ਹੋ ਗਿਆ। ਅਤੇ ਉਨ੍ਹਾਂ ਨੂੰ ਕੋਈ ਤਰਕੀਬ ਖੇਡਣ ਦੀ ਖੇਚਲ ਨਾ ਕਰਨੀ ਪਈ, ਕਿਉਂਕਿ ਜਦ ਉਹ ਕਮਰੇ ਵਿਚ ਗਏ ਤਾਂ ਮਾਤਾ ਹਰੀ ਨੇ ਖੁਸ਼ੀ ਨਾਲ ਆਓ-ਭਗਤ ਕੀਤੀ। ਉਸ ਵੇਲੇ ਮਾਤਾ ਹਰੀ ਆਪਣੇ ਮਨ-ਭਾਉਂਦੇ ਲਿਬਾਸ ਵਿਚ ਸੀ, ਜਾਂ ਇੰਝ ਆਖ ਲਵੋ ਕਿ ਲਿਬਾਸ ਦੀ ਅਣਹੋਂਦ ਸੀ। ਹੈਰਾਨ ਹੁੰਦੇ ਹੋਏ ਟਰਾਓਲੈਟ ਅਤੇ ਉਹਦੇ ਸਾਥੀਆਂ ਨੂੰ ਖ਼ਿਆਲ ਨਹੀਂ

੧੬੩.