ਇਹ ਸਫ਼ਾ ਪ੍ਰਮਾਣਿਤ ਹੈ

ਦੀ ਕੀਮਤ ਕੋਈ ਨਹੀਂ ਰਹਿ ਗਈ। ਉਹ ਸਗੋਂ ਦੁਖ ਦਾ ਕਾਰਣ ਬਣ ਗਈ ਸੀ। ਮਾਤਾ ਹਰੀ ਨੂੰ ਉਹਦੀ ਮਰਜ਼ੀ ਦੇ ਉਲਟ ਪੈਰਿਸ ਜਾਣ ਲਈ ਕਿਉਂ ਜ਼ੋਰ ਦਿਤਾ? ਕੀ ਇਸ ਲਈ ਕਿ ਉਹ ਆਪਣੇ ਆਪ ਨੂੰ ਵੈਰੀਆਂ ਦੇ ਪੇਸ਼ ਕਰ ਦੇਵੇ?

ਅਸੀਂ ਮਾਤਾ ਹਰੀ ਨੂੰ ਮੁਆਫ਼ ਕਰ ਸਕਦੇ ਹਾਂ ਕਿ ਉਹ ਕਿਉਂ ਇਹ ਕਰਨ ਤੇ ਰਜ਼ਾਮੰਦ ਹੋ ਗਈ। ਪਰ ਅਫ਼ਸਰਾਂ ਲਈ ਘਟ ਹੀ ਬਹਾਨਾ ਹੈ ਜਿਹੜੇ ਇਹ ਜਾਣਦੇ ਹੋਏ ਕਿ ਇਕ ਘੜਾ ਜਿਹੜਾ ਕੰਮ ਜੋਗਾ ਨਹੀਂ ਸੀ ਰਹਿ ਗਿਆ ਉਹਨੂੰ ਖੂਹ ਤੋਂ ਪਾਣੀ ਲਿਆਉਣ ਲਈ ਕਿਉਂ ਵਰਤਦੇ ਰਹੇ।

੧੫੫.