ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਕੋਲ ਸਬੂਤ ਤਾਂ ਕੋਈ ਨਹੀਂ ਜਾਪਦਾ। ਉਨ੍ਹਾਂ ਨੂੰ ਤਦ ਹੀ ਕੋਈ ਸਬੂਤ ਮਿਲ ਸਕਦਾ ਹੈ ਜੇਕਰ ਉਹ ਮੇਰੀਆਂ ਚਿਠੀਆਂ ਨੂੰ ਫੋਲਣਗੇ ਤਾਂ। ਜੇਕਰ ਉਹ ਇਹ ਕਰਨਗੇ ਤਾਂ ਇਕ ਉਸ ਬੇ-ਤਰਫਦਾਰ ਦੇਸ ਨਾਲ ਉਨ੍ਹਾਂ ਦੀ ਮਿੱਤ੍ਰਤਾ ਟੁਟ ਜਾਣ ਦੀ ਹਰ ਸੰਭਾਵਨਾਂ ਹੈ ਜਿਸ ਦੀ ਡਾਕ ਮੈਂ ਵਰਤੀ ਹੈ। ਮੈਨੂੰ ਉਮੀਦ ਤਾਂ ਨਹੀਂ, ਪਰ ਜੇਕਰ ਉਨ੍ਹਾਂ ਪਤਾ ਕਰ ਲਿਆ ਹੋਵੇ ਕਿ ਮੈਂ ਕਿਹੜੇ ਗੁਪਤ ਤਰੀਕਿਆਂ ਨਾਲ ਸੁਨੇਹੇ ਭੇਜਦੀ ਅਤੇ ਲੈਂਦੀ ਹਾਂ। ਤਾਂ ਦੂਜੇ ਡਿਪਲੋਮੈਟ ਮੈਨੂੰ ਬਚਾ ਲੈਣਗੇ, ਕਿਉਂਕਿ ਉਨ੍ਹਾਂ ਦੀ ਡਾਕ ਦੀ ਦੇਖ ਭਾਲ ਕੀਤੀ ਜਾਂਦੀ ਹੈ! ਜੇਕਰ ਫ਼ਰਾਂਸ ਵਾਲੇ ਪੁਛਣਗੇ ਕਿ ਉਹ ਕਾਗਜ਼ ਕਿੱਥੇ ਹਨ ਜਿਹੜੇ ਬੈਲਜੀਅਮ ਪਹੁੰਚਾਣੇ ਸਨ ਤਾਂ ਮੈਂ ਆਖ ਦੇਵਾਂਗੀ ਕਿ ਮੈਂ ਉਨ੍ਹਾਂ ਨੂੰ ਪਾੜ ਸੁਟਿਆ ਹੈ।

ਜੇਕਰ ਮਾਤਾ ਹਰੀ ਨੇ ਸਾਰੀ ਗਲ ਨੂੰ ਇਸ ਤਰ੍ਹਾਂ ਵਿਚਾਰਿਆ ਹੋਵੇ ਤਾਂ ਵੀ ਉਹ ਠੀਕ ਸੀ। ਅਸਲ ਬੇ-ਵਫ਼ਾਈ ਕਿਸੇ ਹੋਰ ਪਾਸੋਂ ਹੋਈ। ਭਾਵੇਂ ਮਾਤਾ ਹਰੀ ਨੇ ਇਹ ਕੰਮ ਕਰਨ ਲਈ ਆਪਣੀ ਰਜ਼ਾਮੰਦੀ ਆਪ ਹੀ ਦਸੀ ਸੀ। ਤਦ ਵੀ ਜਰਮਨ ਖੁਫ਼ੀਆ ਮਹਿਕਮੇ ਨੇ ਆਪਣੀ ਵੱਡੀ ਅਕ੍ਰਿਤਘਣਤਾ ਦਾ ਸਬੂਤ ਦਿਤਾ ਕਿ ਉਸ ਜਾਸੂਸਾਂ ਦੀ ਰਾਖੀ ਲਈ ਕਖ ਵੀ ਨਾ ਕੀਤਾ ਜਿਹੜੀ ਉਨ੍ਹਾਂ ਲਈ ਬੜੀ ਹੀ ਕਾਮਯਾਬੀ ਨਾਲ ਕੰਮ ਕਰਦੀ ਰਹੀ ਸੀ।

ਰਾਖੀ ਲਈ ਕੀ ਕਰਨਾ ਸੀ! ਦੂਜੇ ਪਾਸੇ ਇਸ ਗਲ ਦਾ ਕਾਫੀ ਸਬੂਤ ਹੋ ਗਿਆ ਸੀ ਕਿ ਜਰਮਨ ਵਾਲਿਆਂ ਨੇ ਜਾਣ ਬੁਝ ਕੇ ਮਾਤਾ ਹਰੀ ਨੂੰ ਏਸ ਮੁਸੀਬਤ ਵਿਚ ਸੁਟਿਆ ਸੀ। ਜਰਮਨ ਵਾਲਿਆਂ ਨੂੰ ਜ਼ਰੂਰ ਪਤਾ ਲਗ ਗਿਆ ਹੋਣਾ ਹੈ ਕਿ ਮਾਤਾ ਹਰੀ ਨੇ ਅਸਲ ਕਾਗ਼ਜ਼ ਹਾਲੈਂਡ ਭੇਜ ਕੇ ਵੱਡੀ ਭੁਲ ਕੀਤੀ ਹੈ। ਮਾਤਾ ਹਰੀ ਨੂੰ ਉਨ੍ਹਾਂ ਦੀ ਨਕਲ ਭੇਜਣੀ ਚਾਹੀਦੀ ਸੀ। ਅਸਲ ਆਪਣੇ ਕੋਲ ਰਖਣੇ ਚਾਹੀਦੇ

੧੫੩.