ਇਹ ਸਫ਼ਾ ਪ੍ਰਮਾਣਿਤ ਹੈ

ਭਾਵੇਂ ਇਹ ਪਤਾ ਨਹੀਂ ਕਿ ਦੋਵੇਂ ਰਲ ਕੇ ਜਰਮਨ ਦੇ ਲਾਭ ਲਈ ਕੰਮ ਕਰਦੀਆਂ ਰਹੀਆਂ ਸਨ ਕਿ ਨਹੀਂ, ਤਾਂ ਵੀ ਉਨ੍ਹਾਂ ਦੀਆਂ ਜ਼ਿੰਦਗੀਆਂ ਨੇ ਇਕ ਹੀ ਰਾਹ ਪਕੜਿਆ ਸੀ। ਕਦੀ ਮਾਤਾ ਹਰੀ ਸਟੇਜ ਤੇ ਜਾਂਦੀ ਸੀ ਕਦੀ ਮਾਰੂਸੀਆ। ਮਾਤਾ ਹਰੀ ਦੀ ਥਾਂ ਕੁਝ ਉੱਚੀ ਸੀ। ਏਸ ਗਲ ਵਿਚ ਕੋਈ ਸ਼ਕ ਨਹੀਂ ਕਿ ਜਦ ਮਾਤਾ ਹਰੀ ਨੂੰ ਫ਼ਰਾਂਸ਼ ਜਾਣ ਦਾ ਹੁਕਮ ਹੋਇਆ ਤਾਂ ਉਹ ਇਕ ਤਰ੍ਹਾਂ ਦੀ ਯਾਦ ਦਵਾਣੀਂ ਸੀ ਕਿ ਜੇਕਰ ਮਾਤਾ ਹਰੀ ਉੱਥੇ ਜਾਣ ਤੋਂ ਇਤਰਾਜ਼ ਕਰੇਗੀ ਤਾਂ ਉਹਦਾ ਵੀ ਉਹ ਹੀ ਹਾਲ ਹੋਵੇਗਾ ਜਿਹੜਾ ਮਾਰੂਸੀਆ ਨਾਲ ਹੋਇਆ ਸੀ। ਜਾਸੂਸ ਹੁੰਦੀ ਹੋਈ ਉਹਨੂੰ ਆਪਣੀ ਰਖਿਆ ਲਈ ਆਪ ਰਾਹ ਲਭਣੇ ਚਾਹੀਦੇ ਸਨ। ਪਰ ਇਹ ਗਲ ਪ੍ਰਤਖ ਸੀ ਕਿ ਉਹਦੇ ਅਫਸਰ ਹੁਕਮ ਅਦੂਲੀ ਨੂੰ ਨਹੀਂ ਸਹਾਰ ਸਕਣਗੇ। ਜੇਕਰ ਹੁਕਮ ਮੋੜ ਕੇ ਮਾਤਾ ਹਰੀ ਸਪੇਨ ਵਿਚ ਹੀ ਰਹਿੰਦੀ ਤਾਂ ਉਥੋਂ ਉਹਦਾ ਕੋਈ ਇਤਨਾ ਚੰਗਾ ਮਿੱਤ੍ਰ ਨਹੀਂ ਸੀ ਜਿਹੜਾ ਜਰਮਨੀ ਦੇ ਅਤਿ-ਗੁਸੇਲੇ ਬਦਲੇ ਤੋਂ ਉਹਨੂੰ ਬਚਾ ਸਕੇ। ਪਰ ਪੈਰਿਸ ਵਿਚ ਉਹਦੇ ਕਈ ਵੱਡੀ ਤਾਕਤ ਵਾਲੇ ਮਿੱਤ੍ਰ ਸਨ। ਜਿਹੜੇ ਹੋ ਸਕਦਾ ਸੀ ਸ੍ਵੈ-ਲਾਭ ਲਈ ਉਹਨੂੰ ਉਸ ਬੇਦਰਦ ਕਿਸਮਤ ਤੋਂ ਬਚਾ ਲੈਣ, ਜਿਹੜੀ ਉਹਦਾ ਪਿੱਛਾ ਕਰ ਰਹੀ ਸੀ। ਫਰਾਂਸ ਦਾ ਖੁਫ਼ੀਆ ਮਹਿਕਮਾ ਇਤਨਾ ਕਠੋਰ ਚਿਤ ਨਹੀਂ ਸੀ ਜਿਤਨਾ ਜਰਮਨ ਦਾ। ਅਤੇ ਇਹ ਸੰਭਵ ਸੀ ਕਿ ਮਾਤਾ ਹਰੀ ਉਸ ਸੁਨੇਹੇ ਬਾਰੇ ਜਿਹੜਾ ਉਸ ਬੈਲਜੀਅਮ ਪਹੁੰਚਾਣਾ ਸੀ, ਅਤੇ ਨਹੀਂ ਸੀ ਭੇਜਿਆ, ਕੋਈ ਬਹਾਨਾ ਲਾ ਸਕੇ।

ਮਾਤਾ ਹਰੀ ਨੇ ਦਿਲ ਨਾਲ ਗਲਾਂ ਕੀਤੀਆਂ:

‘ਖ਼ਬਰੇ ਮੈਂ ਆਪਣੇ ਖ਼ਤਰੇ ਨੂੰ ਐਵੇਂ ਵਾਧੂ ਹੀ ਵਧਾ ਰਹੀ ਹੋਵਾਂ। ਭਾਵੇਂ ਫ਼ਰਾਂਸ ਵਾਲੇ ਮੇਰੇ ਤੇ ਸ਼ਕ ਕਰਦੇ ਹਨ। ਪਰ

੧੫੨.