ਇਹ ਸਫ਼ਾ ਪ੍ਰਮਾਣਿਤ ਹੈ

ਖ਼ਤਰਾ ਹੋਇਆ। ਉਨ੍ਹਾਂ ਆਪਣੇ ਜਾਸੂਸਾਂ ਨੂੰ ਇਹ ਪਤਾ ਲਾਉਣ ਲਈ ਆਖਿਆ ਕਿ ਵੇਖੋ ਕਿਤੇ ਮਾਰੂਸੀਆ ਬੇਵਫ਼ਾਈ ਕਰਨ ਦਾ ਖਿਆਲ ਤਾਂ ਨਹੀਂ ਕਰ ਰਹੀ।

ਇਕ ਰਾਤ ਨੂੰ ਮਾਰੂਸੀਆ ਅਤੇ ਉਹਦੇ ਫਰਾਂਸ ਵਾਲੇ ਮਿੱਤ੍ਰ ਨੇ ਅਕੱਠੀ ਰੋਟੀ ਇਕ ਹੋਟਲ ਵਿਚ ਖਾਧੀ। ਜਦੋਂ ਉਹ ਆਦਮੀ ਚਲਿਆ ਗਿਆ ਤਾਂ ਥੋੜੀ ਦੇਰ ਪਿਛੋਂ ਮਾਰੂਸੀਆ ਨੂੰ ਜਰਮਨ ਦੇ ਜਾਸੂਸਾਂ ਵਲੋਂ ਸੁਨੇਹਾ ਆਇਆ ਕਿ ਉਨ੍ਹਾਂ ਨਾਲ ਰਲ ਕੇ ਕੁਝ ਹੋਰ ਖਾਏ ਪੀਏ। ਇਹ ਜਾਸੂਸ ਨਾਲ ਦੇ ਕਮਰੇ ਵਿਚ ਖੂਬ ਰੰਗ ਰਲੀਆਂ ਕਰ ਰਹੇ ਸਨ। ਉਨ੍ਹਾਂ ਜ਼ੋਰ ਦਿਤਾ ਕਿ ਮਾਰੂਸੀਆ ਵੀ ਉਨ੍ਹਾਂ ਦੀਆਂ ਖੁਸ਼ੀਆਂ ਵਿਚ ਹਿਸਾ ਲਵੇ। ਉਸ ਪਾਰਟੀ ਵਿਚ ਕੀ ਹੋਇਆ? ਅਜ ਤਕ ਪਤਾ ਨਹੀਂ ਲਗਿਆ ਅਤੇ ਸ਼ਾਇਦ ਕਦੀ ਵੀ ਨਾ ਲਗੇ। ਜੋ ਕੁਝ ਪਤਾ ਹੈ ਉਹ ਦੁਖ ਭਰੇ ਅੰਤ ਦਾ ਪਤਾ ਹੈ। ਜਦ ਅਗਲੀ ਭਲਕ ਦੇਖਿਆ ਤਾਂ ਮਾਰੂਸੀਆ ਮਰੀ ਪਈ ਸੀ। ਉਸ ਵੇਲੇ ਨਾਚ ਵਾਲੇ ਕਪੜੇ ਪਾਏ ਹੋਏ ਸਨ। ਅਤੇ ਆਪਣੀ ਫੁੱਲਾਂ ਦੀ ਸੇਜ ਉੱਤੇ ਨ ਖੁਲ੍ਹਣ ਵਾਲੀ ਅਤੇ ਗੂੜ੍ਹੀ ਨੀਂਦੇ ਸੁਤੀ ਪਈ ਸੀ!

ਸਵਿਜ਼ਰਲੈਂਡ ਵਿਚ ਰਹਿੰਦੇ ਜਾਸੂਸ ਜਦ ਕਦੀ ਆਪਣੀ ਮਰਜ਼ੀ ਦਸਦੇ ਸਨ ਤਾਂ ਖੁਫ਼ੀਆ ਮਹਿਕਮਾ ਮਾਰੂਸੀਆ ਦਾ ਧਿਆਨ ਦਿਵਾ ਕੇ ਡਰਾ ਦੇਂਦੇ ਸਨ। ਇਹ ਇਕ, ਉੱਘੀ ਉਦਾਰਨਾ ਹੋ ਗਈ ਸੀ ਕਿ ਕਿਵੇਂ ਜਰਮਨ ਦਾ ਖੁਫ਼ੀਆ ਮਹਿਕਮਾ ਅਤਿ ਬੇਰਹਿਮੀ ਨਾਲ ਸਜ਼ਾ ਦੇਂਦਾ ਸੀ-ਜਦ ਉਹ ਕਿਸੇ ਜਾਸੂਸ ਨੂੰ ਜ਼ਬਤ ਹੇਠ ਲਿਆਉਣਾ ਚਾਹੁੰਦਾ ਸੀ। ਏਸ ਮੌਤ ਵਲ ਇਸ਼ਾਰਾ ਕਰਕੇ ਕਈ ਮਰੀਅਲ ਜੀਵਾਂ ਵਿਚ ਜੋਸ਼ ਪੈਦਾ ਕੀਤਾ ਜਾਂਦਾ ਸੀ।

ਏਸ ਹਾਦਸੇ ਦਾ ਅਸਰ ਮਾਤਾ ਹਰੀ ਉੱਤੇ ਬਹੁਤ ਹੋਇਆ ਸੀ ਕਿਉਂਕਿ ਕਈ ਸਾਲਾਂ ਤੋਂ ਮਾਰੂਸੀਆ ਦੀ ਸਹੇਲੀ ਸੀ।

੧੫੧.