ਇਹ ਸਫ਼ਾ ਪ੍ਰਮਾਣਿਤ ਹੈ

ਮਾਤਾ ਹਰੀ ਉਨ੍ਹਾਂ ਉਤੇ ਚਾਨਣ ਪਾਉਣ ਲਈ ਕਹਿੰਦੀ:

"ਕੰਦਾ ਸਵਾਮੀ ਦੇ ਬੁਤ ਸਾਹਮਣੇ, ਜਿਹੜਾ ਸਾਰਾ ਸੁਨੇਹਰੀ ਸੀ, ਮੈਂ ਪਹਿਲੀ ਵਾਰੀ ਤੇਰ੍ਹਾਂ ਸਾਲ ਦੀ ਆਯੂ ਵਿਚ ਨੰਗੀ ਹੋ ਕੇ ਨੱਚੀ ਸਾਂ।'

ਫੇਰ ਆਪਣੇ ਅਮੀਰ ਮੇਜ਼ਬਾਨ ਦੇ ਘਰ,ਜਿਥੇ ਚੰਗੀਆਂ ਤੋਂ ਚੰਗੀਆਂ ਵਸਤੂਆਂ,ਸ਼ਰਾਧਾਂ, ਖੁਸ਼ਬੋਆ ਅਤੇ ਰੋਸ਼ਨੀਆਂ ਹੁੰਦੀਆਂ ਸਨ,ਮਾਤਾ ਹਰੀ ਉਸ ਰਾਤ ਬਾਰੇ ਦਸਦੀ ਸੀ ਜਦ ਪੁਜਾਰੀ ਸ਼ਿਵ ਦੇ ਸਵਰਗ ਦੀਆਂ ਬੇਦਰਦ ਅਰ ਦੇਵੀ ਖੁਸ਼ੀਆਂ ਦਾ ਸਵਾਦ ਚਖਦੇ ਅਤੇ ਚਖਾਂਂਦੇ ਸਨ। ਮਾਤਾ ਹਰੀ ਲਈ ਸ਼ਿਵ ਦੇਵਤਾ ਸਾਰੇ ਪਾਪ, ਸਾਰੀ ਰਜ਼ਸ਼, ਸਾਰੀ ਬੇਦਰਦੀ ਦਾ ਦੇਵਤਾ ਸੀ।

ਏਸ ਗਲ-ਬਾਤ ਦੇ ਨਾਲ ਕਈ ਅਦਾਆਂ ਅਤੇ ਇਸ਼ਾਰੇ ਕਰਨੇ ਪੈਂਦੇ ਸਨ, ਕਿਉਂਕਿ ਇਹ ਸ਼ਬਦਾਂ ਨਾਲੋਂ ਵੀ ਕਿਤੇ ਵਧੇਰੀ ਗਲ-ਬਾਤ ਸਮਝਾਂਦੇ ਸਨ। ਮਾਤਾ ਹਰੀ ਦਸਦੀ ਸੀ:

"ਇਥੇ ਪਹਿਲੇ ਸਮਾਧੀ ਜਹੀ ਲਾਣੀ ਹੁੰਦੀ ਹੈ।ਫੇਰ ਜਦ ਉਹ ਸਮ, ਜਿਸ ਲਈ ਉਡੀਕ ਹੁੰਦੀ ਹੈ,ਆਉਂਦਾ ਹੈ ਤਾਂ ਕੋਈ ਤਿੰਨ ਦੇਵੀਆਂ ਦੀ ਆਮਦ ਨੂੰ ਸੁਣਾਂਦਾ ਹੈ।ਉਸ ਵੇਲੇ ਬੜੇ ਮੱਧਮ ਜਹੇ ਰਾਗ ਸ਼ੁਰੂ ਹੁੰਦੇ ਹਨ।ਜੰਗਲ ਦੀਆਂ ਕਾਲੀਆਂ ਛਾਵਾਂ ਵਿਚੋਂ ਪਵਿੱਤਰ ਸੱਪਾਂ ਦੇ ਜਾਗਨ ਦੀ ਆਵਾਜ਼ ਜਹੀ ਆਂਵਦੀ ਹੈ। ਉਹ ਸ਼ਿਵ ਜੀ ਦੇ ਬੁੱਤ ਦੀ ਪੂਜਾ ਲਈ ਆਂਦੇ ਹਨ ਤੇ ਉਹ ਉਥੇ ਨਾਚ ਕਰਦੇ ਹਨ। ਉਨ੍ਹਾਂ ਦੇ ਵਿਚਕਾਰ ਸੋਹਣੀਆਂ ਨਾਚੀ-ਕੁੜੀਆਂ ਤਿਲਕਦੀਆਂ ਅਤੇ ਰਿੜ੍ਹਦੀਆਂ ਹਨ। ਉਨ੍ਹਾਂ ਦੇ ਸਰੀਰ ਸੱਪਾਂ ਦੀ ਨੰਗੇ ਹੁੰਦੇ ਹਨ! ਜੋ ਕੁਝ ਮੁੜ ਹੁੰਦਾ ਹੈ ਦਸਿਆ ਨਹੀਂ ਜਾ ਸਕਦਾ —-ਉਹ ਕੁਝ ਹੀ ਹੁੰਦਾ ਹੈ ਜਿਸ ਨੇ ਰੋਮ ਦੀ ਤਾਬਾਹੀ ਲੈ ਆਂਦੀ ਸੀ।

ਏਹ ਮਾਤਾ ਹਰੀ ਦੀ ਕਹਾਣੀ ਦਾ ਆਰੰਭ ਸੀ। ਅਗੋਂ

੧੬.