ਇਹ ਸਫ਼ਾ ਪ੍ਰਮਾਣਿਤ ਹੈ

ਸੈਂਟ-ਜਰਮੋਨ ਆ ਜਾਵੋ ਤਾਂ ਮੈਂ ਦਸ ਦਿਆਂਗੀ।"

ਇਤਫ਼ਾਕ ਨਾਲ ਆਦਮੀ ਜਰਨਲਲਿਸਟ ਨਿਕਲ ਆਇਆ ਉਹ ਹੋਟਲਾਂ, ਕੱਫਾ, ਕਲਬਾਂ ਆਦਿ ਵਿਚੋਂ ਕਈ ਹਾਸੇ ਵਾਲੀਆਂ, ਮਖੌਲ ਅਤੇ ਟਿਚਕਰਾਂ ਵਾਲੀਆਂ ਗਲਾਂ ਅਕੱਠੀਆਂ ਮੈਗਜ਼ੀਨਾਂ ਵਿੱਚ ਛਪਵਾ ਕੇ, ਉਨ੍ਹਾਂ ਨੂੰ ਸਵਾਦੀ ਅਤੇ ਮਸਾਲੇਦਾਰ ਬਣਾਂਦਾ ਸੀ। ਉਹਨੇ ਉਸ ਦਿਨ ਆਰਾਮ ਕਰਨਾ ਸੀ, ਪਰ ਇਹ ਜਾਣ ਕੇ ਕਿ ਸ਼ਾਇਦ ਕੁਝ ਕੰਮ ਦੀ ਗਲ ਲਭ ਜਾਵੇ, ਉਹ ਮਾਰੂਸੀਆਂ ਵਲ ਤੁਰ ਪਿਆ। ਰਾਹ ਵਿਚ ਖਿਆਲ ਕਰ ਰਿਹਾ ਸੀ "ਕਿਉਂ ਮਰੂਸੀਆਂ ਨੇ ਬੁਲਾਇਆ ਕੀ ਭੇਦ ਦਸੇਗੀ? ਜੇਕਰ ਕਿਸੇ ਸ਼ਕ ਕੀਤਾ ਤਾਂ ਕੋਈ ਪਤਰ ਪ੍ਰੇਰਕ ਦਾ ਬਹਾਨਾ ਲਾ ਲਵਾਂਗਾ।"

ਉਹ ਘਰ ਪਹੁੰਚਿਆ। ਚੌਥੀ ਛਤੇ ਚੜ੍ਹ ਗਿਆ। ਮਾਰੂਸੀਆ ਨੇ ਆਓ-ਭਗਤ ਕੀਤੀ, ਫੇਰ ਆਖਣ ਲਗੀ, "ਪਿਛਲੀ ਵਾਰੀ ਜਦ ਬਾਹਰ ਗਈ ਹੋਈ ਮੈਂ ਫ਼ਰਾਂਸ ਮੁੜ ਆਉਣ ਲਗੀ, ਤਾਂ ਬੜਾ ਤਕਲੀਫ ਹੋਈ, ਹੁਣ ਮੈਂ ਸਵਿਜ਼ਰਲੈਂਡ ਜਾਣਾ ਹੈ। ਮੁੜ ਵਾਪਸ ਆਉਣਾ ਚਾਹੁੰਦੀ ਹਾਂ। ਪਰ ਆਵਣ ਲਗੇ ਕੋਈ ਦੁਖ ਨਾ ਹੋਵੇ, ਇਹ ਮੇਰੀ ਖਾਹਸ਼ ਹੈ ਤੁਸਾਂ ਕੀ ਕਰਨਾ ਹੈ? ਬੜਾ ਚੰਗਾ ਹੋਵੇ ਜੇਕਰ ਤੁਸੀਂ ਆਪਣੇ ਵਲੋਂ ਇਹ ਮੇਰੇ ਵਲ ਦੇ ਦਿਓ ਕਿ ਮੈਂ ਇਕ ਨਾਟਕ ਕਰਨਾ ਹੈ, ਸਭ ਕੁਝ ਤਿਆਰ ਹੈ। ਕੇਵਲ ਤੇਰੀ ਹੀ ਉਡੀਕ ਹੈ ਕਿਉਂਕਿ ਵਡੀ ਨਾਇਕਾ ਦਾ ਪਾਰਟ ਤੂੰ ਹੀ ਕਰਨਾ ਹੈ।

ਉਸ ਆਦਮੀ ਨੇ ਬਿਨਾਂ ਕੁਝ ਸੋਚੇ "ਹਾਂ" ਕਰ ਦਿਤੀ ਪਰ ਫ਼ੇਰ ਬਾਗਾਂ ਵਿਚ ਜਾ ਕੇ ਸੋਚਣ ਲਗਾ। "ਮੈਂ ਕਦੀ ਨਾਟਕ ਲਿਖਿਆ ਨਹੀਂ, ਹੁਣ ਮੈਂ ਇਹ ਬਹਾਨਾ ਕਿਸ ਤਰ੍ਹਾਂ ਬਣਾਵਾਂ। ਮੈਨੂੰ ਸ਼ੱਕ ਨਾ ਪੈਂਦਾ ਜੇਕਰ ਉਹ ਰੂਸੀ ਬੋਲੀ ਨਾ ਬੋਲਦੀ ਹੁੰਦੀ।" ਉਹਦਾ ਸ਼ਕ ਹੋਰ ਵੀ ਪੱਕਾ ਹੋ ਗਿਆ ਜਦ ਉਸ ਨੌਕਰ ਨੇ ਜਿਹੜਾ ਉਹਨੂੰ ਬਾਹਰ ਲਿਜਾ ਰਿਹਾ ਸੀ

੧੪੬.