ਇਹ ਸਫ਼ਾ ਪ੍ਰਮਾਣਿਤ ਹੈ

"ਮੰਦਰ" ਦੇ ਪੁਜਾਰੀਆਂ ਨੇ ਜਦ ਮੇਰੇ ਮਾਤਾ ਜੀ ਨੂੰ ਚਿਖਾ ਤੇ ਚੜ੍ਹਾ ਦਿਤਾ ਅਤੇ ਮੁੜ ਵਾਪਸ ਆਏ, ਤਾਂ ਮੇਰਾ ਨਾਮ ਮਾਤਾ-ਹਰੀ ਰਖ ਦਿਤਾ। ਏਹਦਾ ਅਰਥ ਹੈ 'ਸਵੇਰ ਦਾ ਚਾਨਣ'।

"ਜਦੋਂ ਮੈਂ ਮਸਾਂ ਤੁਰਨਾ ਹੀ ਸਿਖਿਆ ਸੀ ਤਾਂ ਮੈਨੂੰ ਸ਼ਿਵ ਮੰਦਰ ਦੇ ਹੇਠਲੇ ਹਾਲ ਕਮਰੇ ਵਿਚ ਬੰਦ ਕਰ ਦਿਤਾ, ਜਿਥੇ ਮੈਂ ਪਵਿੱਤ੍ਰ ਨਾਚ ਨੂੰ ਸਿਖ ਕੇ ਮਾਤਾ ਜੀ ਦੇ ਨਕਸ਼ੇ-ਕਦਮਾਂ ਤੇ ਤੁਰਨਾ ਸੀ। ਉਨ੍ਹਾਂ ਦਿਨਾਂ ਦੀ ਯਾਦ ਮੇਰੇ ਦਮਾਗ਼ ਵਿਚ ਮਾੜੀ ਜਹੀ ਹੈ—ਉਹ ਜੀਵਨ ਬੇਸਵਾਦਾ ਅਤੇ ਇਕਸਾਰਾ ਸੀ। ਸਵੇਰ ਦਾ ਸਾਰਾ ਸਮਾਂ ਮੈਨੂੰ ਦੂਜੀਆਂ ਨਾਚੀਆਂ ਨਾਲ ਨਚਣਾ ਪੈਂਦਾ ਸੀ। ਦੁਪੈਹਰ ਨੂੰ ਬਾਗ਼ ਵਿਚ ਫਿਰ ਕੇ ਬੁੱਤ ਨੂੰ ਸਜਾਉਣ ਲਈ ਮੋਤੀਏ ਦੇ ਹਾਰ ਪਰੋਣੇ ਪੈਂਦੇ ਸਨ।

"ਜਦ ਮੈਂ ਜਵਾਨ ਹੋਈ ਤਾਂ ਮੇਰੀ 'ਪਾਲਨ ਵਾਲੀ ਮਾਂ' ਨੇ ਮੇਰੇ ਵਿਚ 'ਕੁਝ ਵੇਖਿਆ'। ਮੈਨੂੰ ਸ਼ਿਵ ਜੀ ਦੇ ਅਰਪਨ ਕਰਨ ਦਾ ਇਰਾਦਾ ਕਰ ਲਿਆ ਅਤੇ ਆਉਣ ਵਾਲੀ ਬਸੰਤ ਰੁਤ ਵਿਚ ਸ਼ਕਤੀ ਪੂਜਾ ਵਾਲੇ ਦਿਨ ਪਿਆਰ ਅਤੇ ਵਫ਼ਾਦਾਰੀ ਦੇ ਭੇਦ ਦਸਣ ਦੀ ਸੋਚ ਲਈ.....।"

ਇਥੇ ਨਿਮ੍ਹੀ ਅਤੇ ਪਿਆਰੀ ਆਵਾਜ਼ ਚੁਪ ਵਿਚ ਬਦਲ ਜਾਂਦੀ। ਉਹ ਪੁਰਾਣੀਆਂ ਯਾਦਾਂ, ਉਹ "ਆਤਮਕ,, ਖੁਸ਼ੀ ਦੀ ਝਲਕ ਕਮਾਲ ਨਾਲ ਘੜੇ, ਕੈਸਰੀ ਰੰਗੇ ਨੰਗੇ ਸਰੀਰ ਤੋਂ ਪੈਕੇ, ਉਹਦੀ ਜਵਾਨੀ ਉਤੇ ਕੁਝ ਲੋਹੜਾ ਹੀ ਲੈ ਆਂਵਦੀ। ਫੇਰ ਝਟ-ਪਟ ਏਸ ਸੁਪਨੇ ਤੋਂ ਜਾਗ ਕੇ ਆਖਦੀ:

"ਕੀ ਤੁਸਾਂ ਵਿਚੋਂ ਕੋਈ ਕੰਨਦਾ ਸਵਾਮੀ ਦੀ ਸ਼ਕਤੀ-ਪੂਜਾ ਬਾਰੇ ਕੁਝ ਜਾਣਦਾ ਹੈ?

ਜਾਦੂ ਨਾਲ ਬੱਧੇ ਸਰੋਤੇ ਆਖ ਦੇਂਦੇ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ-ਉਸ ਤਿਉਹਾਰ ਦਾ ਜਿਥੇ ਧਰਮ ਆਗਿਆ ਦੇਂਦਾ ਸੀ ਕਿ ਰਜ ਕੇ ਖੁਸ਼ੀਆਂ ਤੇ ਰੰਗ-ਰਲੀਆਂ ਕਰੋ!

੧੫.