ਇਹ ਸਫ਼ਾ ਪ੍ਰਮਾਣਿਤ ਹੈ

ਬਣ ਗਈ ਅਤੇ ਆਖਿਆ: "ਖਰਚੇ ਲਈ ਮੈਨੂੰ ਪੈਸੇ ਦਿਉ।"

ਵਾਨ ਕਰੂਨ ਆਪਣ ਜਾਤੀ ਪੈਸਿਆਂ ਨਾਲ ਮਦਦ ਨਹੀਂ ਸੀ ਕਰਨਾ ਚਾਹੁੰਦਾ ਜਾਂ ਕਰ ਨਹੀਂ ਸੀ ਸਕਦਾ। ਮਾਤਾ ਹਰੀ ਆਪਣੀ ਮਿਹਨਤ ਦਾ ਚੰਗਾ ਇਵਜ਼ ਚਾਹੁੰਦੀ ਸੀ। ਖ਼ਬਰੇ ਆਪਣੇ ਆਪ ਜਾਂ ਮਾਤਾ ਹਰੀ ਦੇ ਕਹੇ ਉੱਤੇ ਵਾਨ ਕਰੁਨ ਨੇ ਅਮਸਟਰਡਮ ਸੁਨੇਹਾ ਭੇਜਿਆ ਕਿ ਮਾਤਾ ਹਰੀ ਦੇ ਖ਼ਰਚੇ ਲਈ ਪੰਦਰਾਂ ਹਜ਼ਾਰ ਮਾਰਕਸ (ਤਿੰਨ ਹਜ਼ਾਰ ਡਾਲਰ) ਭੇਜ ਦਿਤੇਜਾਣ। ਦੋਵੇਂ ਧਿਰਾਂ ਏਸ ਗਲ ਉੱਤੇ ਰਜ਼ਾ ਮੰਦਹੋਗਈਆਂ। ਏਸ ਸੁਨੇਹੇ ਭੇਜਣ ਵਿਚ ਕੋਈ ਦਿਸਦੀ ਨਾਦਾਨੀ ਨਹੀਂ ਸੀ। ਏਸ ਸੁਨੇਹੇ ਨੂੰ ਸੁਖੀ ਸਾਂਦੀ ਪਹੁੰਚਾਣ ਵਿਚ ਸਭ ਕੁਝ ਕੀਤਾ ਗਿਆ। ਜਦ ਦੂਰ ਰਹਿੰਦੇ ਡਿਪਲੋਮੈਂਟ ਇਕ ਦੂਜੇ ਨਾਲ ਗਲਾਂ ਕਰਨਾ ਚਾਹੁੰਦੇ ਸਨ ਤਾਂ ਉਹ ਰੇਡੀਉ ਦੀ ਮਦਦ ਲੈ ਲੈਂਦੇ ਸਨ। ਪਰ ਏਸ ਰੇਡੀਉ ਉੱਤੇ ਭੇਜੇ ਸੁਨੇਹੇ ਵੈਰੀ ਵੀ ਪਕੜ ਸਕਦੇ ਸਨ ਏਸ ਲਈ ਵਾਨ ਕਰੂਨ ਨੇ ਇਹ ਸੁਨੇਹਾ ਭੇਜਣ ਲਈ ਉਹ ਗੁਝੀ ਬੋਲੀ ਵਰਤੀ ਜਿਸ ਕਰਕੇ ਕੇਵਲ ਉਨ੍ਹਾਂ ਨੂੰ ਹੀ ਸਮਝ ਆ ਸਕਦੀ ਸੀ ਜਿਨ੍ਹਾਂ ਕੋਲ ਉਹਦੀ ਕੁੰਜੀ ਸੀ। ਮਹਿਕਮੇ ਦੇ ਹਿਸਿਆਂ ਵਿਚ ਵੀ ਜਿਥੋਂ ਤਕ ਹੋ ਸਕੇ ਭੇਦ ਰਖੇ ਜਾਂਦੇ ਸਨ। ਏਸ ਲਈ ਇਹ ਸੁਨੇਹਾ ਉਨ੍ਹਾਂ ਤਰੀਕਿਆਂ ਨਾਲ ਭੇਜਿਆ ਗਿਆ ਜਿਹੜੇ ਕੇਵਲ ਉਹ ਹੀ ਸਮਝ ਸਕਦੇ ਸਨ ਜਿਨਾਂ ਨੂੰ ਏਹਦੇ ਨਾਲ ਵਾਕਫ਼ੀਅਤ ਸੀ।

ਵਾਨਕਰੂਨ ਨੇ ਕੇਵਲ ਇਹ ਹੀ ਆਖਿਆ ਸੀ। 'ਐਚ-੨੧ ਨੂੰ ਆਮ ਤਰੀਕਿਆਂ ਰਾਹੀਂ ਪੈਸਾ ਭੇਜਦਿਤਾ ਜਾਵੇ।'

ਆਮ ਦੇਖਣ ਨੂੰ ਤਾਂ ਇਹ ਜਾਪਦਾ ਹੈ ਕਿ ਵਾਨਕਰੂਨ ਨੇ ਇਹ ਮੰਗ ਕਰਕੇ ਕੋਈ ਭੁਲ ਨਾ ਕੀਤੀ। ਪਰ ਅਸਲ ਵਿਚ ਜਦ ਉਹਨੇ ਰੇਡੀਉ ਉੱਤੇ ਆਪਣਾ ਨਾਮ ਬੋਲਿਆ ਤਾਂ ਮਾਤਾ ਹਰੀ ਦੇ ਫ਼ਾਂਸੀ ਵਾਲੇ ਕਾਗ਼ਜ਼ ਉੱਤੇ ਵਾਨ ਕਰੂਨ ਨੇ ਆਪਣੇ ਦਸਖ਼ਤ ਕਰ ਦਿਤੇ ਸਨ।

੧੩੮.