ਇਹ ਸਫ਼ਾ ਪ੍ਰਮਾਣਿਤ ਹੈ

ਪਰ ਮਾਤਾ ਹਰੀ ਨੇ ਉਨ੍ਹਾਂ ਦੀ ਮਦਦ ਨਾ ਮੰਗੀ।
ਮਾਤਾ ਹਰੀ ਨੇ ਆਪਣੇ ਦੇਸ ਦੇ ਸਫ਼ੀਰ ਨੂੰ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਦਸਿਆ ਅਤੇ ਕਿਹਾ:
"ਫਰਾਂਸ ਦਾ ਸਫ਼ੀਰ ਜਿਹੜਾ ਮੈਡਰਿਡ ਵਿਚ ਰਹਿੰਦਾ ਹੈ, ਉਹਦੇ ਵਲ ਮੈਨੂੰ ਇਕ ਸਫਾਰਸ਼ੀ ਚਿੱਠੀ ਲਿਖ ਦਿਓ, ਕਿਉਂਕਿ ਮੈਨੂੰ ਸ਼ਕ ਹੈ ਕਿ ਸਰਹੱਦਾਂ ਨੂੰ ਟਪਣ ਵਿਚ ਮੈਨੂੰ ਬੜੀ ਕਠਨਾਈ ਹੋਵੇਗੀ।"
"ਏਹ ਮੈਂ ਨਹੀਂ ਕਰਨਾ ਚਾਹੁੰਦਾ। ਜੇਕਰ ਤੇਰੀ ਆਤਮਾ ਸ਼ਾਂਤ ਅਤੇ ਸੱਚੀ ਹੈ ਤਾਂ ਤੈਨੂੰ ਸਰਹੱਦਾਂ ਟੱਪਣ "ਵਿਚ ਕੋਈ ਤਕਲੀਫ ਨਹੀਂ ਹੋਣ ਲਗੀ। ਬੇਤਰਫਦਾਰ ਲਈ ਇਹੋ ਜੇਹੀ ਸ਼ਾਂਤ ਅਤੇ ਸਾਫ਼ ਆਤਮਾ ਦਾ ਰਖਣਾ ਜ਼ਰੂਰੀ ਹੈ। ਜੇਕਰ ਉਹ ਉਨ੍ਹਾਂ ਦੇਸਾਂ ਵਿਚ ਸਫ਼ਰ ਕਰਨਾ ਚਾਹੁੰਦਾ ਹੈ। ਜਿਹੜੇ ਜੰਗ ਵਿਚ ਜੁਟੇ ਹੋਏ ਹਨ।"
"ਮੈਨੂੰ ਇਨ੍ਹਾਂ ਨਸੀਹਤਾਂ ਦੀ ਕੋਈ ਲੋੜ ਨਹੀਂ," ਮਾਤਾ ਹਰੀ ਨੇ ਗੁਸੇ ਜਹੇ ਵਿਚ ਆਖਿਆ।
ਏਸ ਗੁਸੇ ਨੂੰ ਤਕ ਕੇ ਸਫ਼ੀਰ ਨੂੰ ਹੋਰ ਵੀ ਸ਼ਕ ਹੋ ਗਿਆ ਕਿ ਮਾਤਾ ਹਰੀ ਬਿਦੋਸ਼ੀ ਨਹੀਂ ਸੀ। ਉਹ ਅੱਗੇ ਵੀ ਸ਼ਕ ਕਰਦਾ ਸੀ ਕਿਉਂਕਿ ਉਹਨੇ ਤਕਿਆ ਸੀ ਕਿ ਮਾਤਾ ਹਰੀ ਕਈ ਵਾਰੀ ਅਮਸਟਰਡਮ ਦੇ ਵਿਕਟੋਰੀਆ ਹੋਟਲ ਵਿਚ ਜਰਮਨੀ ਦੇ ਅਫਸਰਾਂ ਨਾਲ ਮਿਲਦੀ ਜੁਲਦੀ ਸੀ।
ਪਰ ਕੁਝ ਵੀ ਹੋਵੇ ਹਾਲੈਂਡ ਵਿਚ ਰਹਿੰਦੀ ਜਰਮਨ ਖੁਫ਼ੀਆ ਪੁਲੀਸ ਇਹ ਚਾਹੁੰਦੀ ਸੀ ਕਿ ਮਾਤਾ ਹਰੀ ਪੈਰਸ ਜਾਵੇ ਅਤੇ ਜਾਕੇ ਪਤਾ ਲਾਵੇ ਕਿ ਟੈਂਕ ਕਿਸ ਤਰ੍ਹਾਂ ਅਤੇ ਕਿਤਨੇ ਬਣ ਰਹੇ ਸਨ। ਪਤਾ ਨਹੀਂ ਕਿ ਵਾਨ ਕਰੂਨ ਮਾਤਾ ਹਰੀ ਕੋਲੋਂ ਵਖ ਹੋਣਾ ਚਾਹੁੰਦਾ ਸੀ ਕਿ ਨਹੀਂ। ਕਿਉਂਕਿ ਮਾਤਾ ਹਰੀ ਦੀ ਉਹਨੂੰ ਕਾਫ਼ੀ ਮਦਦ ਸੀ। ਜਦੋਂ ਜਾਣੇ ਦਾ ਸਮਾਂ ਆਇਆ ਤਾਂ ਮਾਤਾ ਹਰੀ ਇਕ ਪਕੀ ਬਿਉਪਾਰੀ

੧੩੭.