ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੧੨

ਬੇੜੀਆਂ ਸੜਨ ਲਗੀਆਂ

ਜਦੋਂ ਮਾਤਾ ਹਰੀ ਮੈਡਰਿਡ ਪੁਜੀ ਉਸ ਵੇਲੇ ਲਗ ਭਗ ਉਹਦੀ ਉਹ ਹੀ ਬੁਰੀ ਹਾਲਤ ਸੀ ਜਿਹੜੀ ਚੌਦਾਂ ਸਾਲ ਪਹਿਲੇ ਹੋਈ ਸੀ ਜਦੋਂ ਉਹਦੇ ਲਈ ਆਪਣੇ ਘਰ ਦੇ ਬੂਹੇ ਵੀ ਬੰਦ ਕੀਤੇ ਗਏ ਸਨ। ਕੇਵਲ ਇਤਨਾ ਹੀ ਫ਼ਰਕ ਸੀ ਕਿ ਉਸ ਵੇਲੇ ਉਹ ਇਕ ਨਾ-ਤਜਰਬੇਕਾਰ ਇਸਤ੍ਰੀ ਸੀ ਜਿਸ ਨੂੰ ਪਤਾ ਨਹੀਂ ਸੀ ਕਿ ਦੁਨੀਆਂ ਵਿਚ ਕਿਵੇਂ ਰਾਹ ਬਣਾਨਾ ਸੀ, ਪਰ ਹੁਣ ਇਕ ਵਡੀ ਕਾਮਯਾਬ ਤਜਰਬਿਆਂ ਵਾਲੀ ਇਸਤ੍ਰੀ ਸੀ। ਏਹਨੇ ਬੜੀ ਸਿਆਣਪ ਨਾਲ ਮੈਡਰਿਡ ਵਿਚ ਰਹਿਣ ਲਈ ਠੀਕ ਥਾਂ ਚੁਣ ਲਿਆ। ਉਹ ਆਪਣੀ ਜਾਤੀ ਹਾਰ ਕਦੀ ਵੀ ਮੰਨਣ ਵਾਲੀ ਨਹੀਂ ਸੀ। ਉਹ ਰਿਜ ਹੋਟਲ ਵਿਚ ਰਹਿਣ ਲਗ ਪਈ। ਏਸ ਹੋਟਲ ਵਿਚ ਖ਼ਰਚਾ ਬੜਾ ਹੀ ਹੁੰਦਾ ਸੀ, ਪਰ ਇਕ ਗਲ ਸੀ ਕਿ ਲੰਮੇ ਹੁਦਾਰ ਉੱਤੇ ਚੀਜ਼ਾਂ ਮਿਲਦੀਆਂ ਰਹਿੰਦੀਆਂ ਸਨ। ਦੂਜੇ ਏਸ ਹੋਟਲ ਵਿਚ ਸਾਰੇ ਦੇਸਾਂ ਦੇ ਡਿਪਲੋਮੈਂਟ ਅਤੇ ਸਫੀਰ ਆਦਿ ਵੀ ਠਹਿਰਦੇ ਸਨ। ਇਨ੍ਹਾਂ ਦੋਵਾਂ ਕਾਰਣਾਂ ਕਰਕੇ ਮਾਤਾ ਹਰੀ ਨੇ ਏਹ ਥਾਂ ਪਸੰਦ ਕੀਤੀ। ਮਾਤਾ ਹਰੀ ਇਥੇ ਰਹਿਕੇ

੧੩੨.