ਇਹ ਸਫ਼ਾ ਪ੍ਰਮਾਣਿਤ ਹੈ

ਹਾਨੀ ਨਾ ਕਰ ਸਕੇ।

ਸੋ ਜਦ ਮਾਤਾ ਹਰੀ ਨੇ ਅਧੀ ਰਾਤ ਨੂੰ ਲੰਡਨ ਛਡਿਆ ਤਾਂ ਉਹਨੇ ਸੁਖ ਦਾ ਸਾਹ ਲਿਆ ਕਿ ਦੋ ਦੇਸਾਂ ਦੀ ਅਕੱਠੀ ਪੁਲੀਸ ਨੂੰ ਧੋਖਾ ਦਿਤਾ। ਉਹ ਹੁਣ ਸੁਖਦਾਇਕ ਬੰਦਰਗਾਹ ਦੇ ਸੁਪਨੇ ਲੈ ਰਹੀ ਸੀ। ਉਹਨੂੰ ਪਤਾ ਨਹੀਂ ਸੀ ਕਿ ਦਿਨ ਚੜ੍ਹਦੇ ਤਕ ਉਹ ਕਿਸ ਹਾਲਤ ਵਿਚ ਹੋਵੇਗੀ। ਜਦੋਂ ਦਿਨ ਚੜ੍ਹਿਆ ਤਾਂ ਆਪਣੇ ਦੇਸ ਦੇ ਨੀਵੇਂ ਕੰਢਿਆਂ ਨੂੰ ਵੇਖਣ ਦੀ ਆਸ ਵਿਚ ਡੈਕ ਤੇ ਆਈ, ਪਰ ਅਥਾਹ ਸਾਗਰ ਨੇ ਉਹਦੀਆਂ ਨਜ਼ਰਾਂ ਮਲ ਲਈਆਂ। ਹੋਰ ਕੁਝ ਨਹੀਂ ਦਿਸਦਾ। ਜਦ ਉਸ ਨੇ ਇਕ ਅਫਸਰ ਤੋਂ ਪੁਛਿਆ ਤਾਂ ਉਹਨੇ ਵੱਡਾ ਮਖੌਲ ਭਰਿਆ ਉਤਰ ਦਿਤਾ।

"ਅਸੀਂ ਦੋ ਦਿਨ ਹੋਰ ਜਹਾਜ਼ ਤੋਂ ਨਹੀਂ ਉਤਰਾਂਗੇ, ਸ੍ਰੀ ਮਤੀ ਜੀ" ਅਫਸਰ ਨੇ ਆਖਿਆ।
"ਕੀ ਹਾਲੈਂਡ ਤਕ ਜਾਣ ਲਈ ਹੁਣ ਇਤਨੀ ਦੇਰ ਲਗਦੀ ਹੈ" ਮਾਤਾ ਹਰੀ ਨੇ ਨਿਰਾਸਤਾ ਵਿਚ ਆਖਿਆ।
"ਹਾਲੈਂਡ? ਹਾਲੈਂਡ ਕਿਉਂ? ਅਸੀਂ ਸਪੇਨ ਜਾ ਰਹੇ ਹਾਂ। ਦੋ ਦਿਨਾਂ ਵਿਚ ਅਸੀਂ ਕੈਡਿਜ ਹੋਵਾਂਗੇ-ਜੇਕਰ ਸਬਮਰੀਨਾ ਤੋਂ ਬਚ ਨਿਕਲੇਂਂ ਤਾਂ।"


ਡੈਡਿਜ ਤੋਂ ਸਪੇਨ ਦੀ ਰਾਜਧਾਨੀ, ਮੈਡਰਿਡ ਵਿਚ ਜਾਣਾ ਸੀ। ਮਾਤਾ ਹਰੀ ਦੁਨੀਆਂ ਦੇ ਹੋਰ ਹਰ ਹਿੱਸੇ ਵਿਚ ਜਾਣ ਨੂੰ ਤਿਆਰ ਸੀ ਪਰ ਇਥੇ ਨਹੀਂ ਸੀ ਜਾਣਾ ਚਾਹੁੰਦੀ।

੧੩੧.