ਇਹ ਸਫ਼ਾ ਪ੍ਰਮਾਣਿਤ ਹੈ

ਕਾਂਡ ੧੧

ਛਲਣਹਾਰ ਛਲੀ ਗਈ।

ਅਸਲ ਵਿਚ ਸੈਕੰਡ ਬੀਊਰੋ ਦੇ ਅਫ਼ਸਰ ਇਤਨੇ ਬੁਧੂ ਨਹੀਂ ਸਨ ਜਿੰਨਾਂ ਮਾਤਾ ਹਰੀ ਖਿਆਲ ਕਰਦੀ ਸੀ। ਜਦ ਮਾਤਾ ਹਰੀ ਨੇ ਰੁਪਿਆ ਕਮਾਣ ਦਾ ਬਹਾਨਾ ਲਾਕੇ ਨੌਕਰੀ ਲਈ ਅਰਜ਼ ਕੀਤੀ ਤਾਂ ਫਰਾਂਸ ਦੇ ਖੁਫ਼ੀਆਂ ਮਹਿਕਮੇ ਨੇ ਬੈਂਕਾਂ ਤੋਂ ਪਤਾ ਲਾਇਆ ਤਾਂ ਉਹਦੇ ਨਾਮ ਤੇ ਬੜਾ ਰੁਪਿਆ ਜਮ੍ਹਾਂ ਸੀ। ਏਸ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮਾਤਾ ਹਰੀ ਦਾ ਅਸਲੀ ਮਨੋਰਥ ਕੁਝ ਹੋਰ ਸੀ। ਉਹ ਸਬਰ ਕਰਕੇ ਏਹਦੀ ਉਡੀਕ ਕਰਨ ਲਗੇ।

ਜਿਹੜੀ ਸੱਚੀ ਖ਼ਬਰ ਉਨ੍ਹਾਂ ਨੂੰ ਸਬਮਰੀਨਾ ਬਾਰੇ ਮਿਲੀ ਉਹਨੇ ਉਨ੍ਹਾਂ ਦੀ ਘਬਰਾਹਟ ਨੂੰ ਵਧਾ ਦਿਤਾ ਸੀ। ਜਿਨ੍ਹਾਂ ਨੂੰ ਖੁਫ਼ੀਆ ਕੰਮਾਂ ਦੀ ਵਾਕਫੀਅਤ ਨਹੀਂ ਉਹ ਨਹੀਂ ਜਾਣਦੇ ਕਿ ਏਡੀ ਬੇਵਫ਼ਾਈ ਕਿਉਂ ਮਾਤਾ ਹਰੀ ਨੇ ਕੀਤੀ। ਮਾਤਾ ਹਰੀ ਜਿਹੜੀ ਐਮਬੂਲੈਂਸ ਵਿਚ ਕੰਮ ਕਰਦੀ ਰਹੀ ਅਤੇ ਸਪੇਨ ਵਿਚ ਨਾਚ ਕਰਦੀ ਰਹੀ, ਹੁਣ ਏਡੇ ਵੱਡੇ ਭੇਦ ਨੂੰ ਖੋਲ੍ਹਣ ਦਾ ਦਾਹਵਾ ਕਿਕੁਰ ਕਰ ਸਕੀ! ਸਚ ਮੁਚ ਉਹ ਬੜੀ ਚਲਾਕੀ ਨਾਲ ਸਾਰਾ ਕੰਮ ਨਿੱਜਠਦੀ ਹੋਣੀ ਏ? ਜੇਕਰ ਸਬ ਮੀਰੀਨਾ ਬਾਰੇ ਖ਼ਬਰ ਝੂਠੀ ਸੀ ਤਾਂ ਦਸਣ ਵਿਚ ਕੋਈ ਲਾਭ ਨਹੀਂ ਸੀ। ਜੇਕਰ ਸਚੀ ਸੀ ਤਾਂ ਉਹਨੇ ਕਿਵੇਂ ਇਹ ਖ਼ਬਰ

੧੨੭.