ਇਹ ਸਫ਼ਾ ਪ੍ਰਮਾਣਿਤ ਹੈ

ਸੀ ਜਿਸ ਨਾਲ ਏਹ ਖ਼ਤ ਪਤ੍ਰ ਜਾਰੀ ਕਰ ਸਕੇ। ਏਸ ਗਲ ਨੂੰ ਜਾਣਨ ਲਈ ਜਹਾਜ਼ ਦੀਆਂ ਟਿਕਟਾਂ ਦੇਣ ਵਾਲੇ ਕਲਰਕ ਨੂੰ ਕਹਿ ਦਿਤਾ ਸੀ ਕਿ ਉਹ ਮਾਤਾ ਹਰੀ ਨੂੰ ਆਖ ਦੇਵੇ: "ਜਿਸ ਜਹਾਜ਼ ਉੱਤੇ ਤੇਰੀ ਜਾਣ ਦੀ ਸਲਾਹ ਸੀ ਉਸ ਉੱਤੇ ਕੋਈ ਥਾਂ ਨਹੀਂ ਰਹੀ। ਏਸ ਲਈ ਕੁਝ ਦਿਨਾਂ ਲਈ ਤੈਨੂੰ ਇੱਥੇ ਠਹਿਰਨਾ ਪਵੇਗਾ। ਜਦੋਂ ਕਿ ਦੂਜਾ ਜਹਾਜ਼ ਚਲੇਗਾ।

ਜਦ ਸਾਰੀ ਤਰ੍ਹਾਂ ਆਪਣੇ ਆਪ ਨੂੰ ਯਕੀਨ ਦਿਵਾ ਲਿਆ ਤਾਂ ਉਹਨੂੰ ਜਹਾਜ਼ੇ ਚੜ੍ਹਾ ਦਿਤਾ।

ਜਦੋਂ ਏਸ ਰੁਕਾਵਟ ਉੱਤੇ ਜਿਤ ਪਾ ਲਈ ਤਾਂ ਮਾਤਾ ਹਰੀ ਜਹਾਜ਼ ਉੱਤੇ ਚੜ੍ਹ ਗਈ। ਉਹ ਖੁਸ਼ ਸੀ ਅਤੇ ਆਪਣੇ ਦਿਲ ਨਾਲ ਇਉਂ ਗਲਾਂ ਕਰ ਰਹੀ ਸੀ:

“ਮੈਂ ਆਪਣੇ ਪੁਰਾਣੇ ਵੈਰੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਸਕੀ ਹਾਂ। ਫਰਾਂਸ ਵਾਲਿਆਂ ਨਾਲ ਪੂਰੀ ਧੋਖੇਬਾਜ਼ੀ ਕੀਤੀ ਹੈ। ਮੈਂ ਇਕ ਹੋਰ ਵੱਡੇ ਮਾਰਕੇ ਦਾ ਕੰਮ ਕਰ ਸਕੀ ਹਾਂ। ਅਗੇ ਵੀ ਮੇਰੇ ਨਾਮ ਉਤੇ ਉਹ ਉਹ ਕਾਰਨਾਮੇ ਲੱਗੇ ਹੋਏ ਹਨ ਜਿਹੜੇ ਕਿਸੇ ਗਲੋਂ ਰੁਮਾਂਚ ਨਾਲੋਂ ਘਟ ਨਹੀਂ। ਸੁਖ ਦੇਣ ਵਾਲੀ। ਡਰ ਤੋਂ ਰਹਿਤ ਬੰਦਰਗਾਹ ਸਾਮ੍ਹਣੇ ਹੈ। ਹਾਲੈਂਡ ਵਿਚ ਮੇਰੇ ਮਾਲਕ ਮੈਨੂੰ ਬਾਂਹਾਂ ਪਸਾਰ ਕੇ ਮਿਲਣਗੇ। ਮੇਰਾ ਧੰਨਵਾਦ ਕਰਨਗੇ। ਹੁਣ ਮੈਨੂੰ ਅਮਿਟ ਡਰ ਹੇਠਾਂ ਨਹੀਂ ਰਹਿਣਾ ਪਏਗਾ। ਮੈਂ ਹੁਣ ਫੇਰ ਆਪਣੇ ਪਿਆਰੇ ਪ੍ਰੀਤਮ ਨੂੰ ਮਿਲ ਸਕਾਂਗੀ ਜਿਸ ਤੋਂ ਵਿਛੜਿਆਂ ਕਿਤਨਾ ਚਿਰ ਹੋ ਗਿਆ ਹੈ। ਮੈਂ ਉਹਦੇ ਲਈ ਇਤਨੀ ਦੇਰ ਤਕ ਦੇਸ਼-ਨਿਕਾਲਾ ਲਈ ਰਖਿਆ। ਬੜੀ ਬਹਾਦਰੀ ਦੇ ਕੰਮ ਕੀਤੇ। ਹਮੇਸ਼ ਜਿਤ ਹਾਸਲ ਕਰਦੀ ਰਹੀ। ਉੱਥੇ ਅਫ਼ਸਰਾਂ ਦੀ ਜਮਾਤ ਹੋਵੇਗੀ। ਉਨ੍ਹਾਂ ਨੂੰ ਪਿਆਰਨਾ ਮੈਂ ਜਾਣਦੀ ਹਾਂ। ਨਾਲ ਮੈਂ ਹੁਣ ਪੈਰਸ ਤੋਂ ਹੁਸੜ ਗਈ ਹਾਂ। ਮੈਨੂੰ ਲੋੜ ਹੈ ਕਿ ਖੁਸ਼ੀਆਂ ਅਤੇ ਅਯਾਸ਼ੀਆਂ ਵਿਚ ਤਬਦੀਲੀ ਲਿਆਵਾਂ।”

੧੨੬.