ਇਹ ਸਫ਼ਾ ਪ੍ਰਮਾਣਿਤ ਹੈ

ਕਿਤਨੀ ਕੁ ਬੱਧੀ ਹੋਈ ਹਾਂ। ਹਾਂ, ਮੈਂ ਤੁਹਾਨੂੰ ਪਹਿਲੇ ਉਹ ਸਬੂਤ ਦੇਵਾਂਗੀ, ਅਤੇ ਮੁੜ ਨੋਕਰੀ ਲਈ ਆਖਾਂਗੀ।'

ਉਨ੍ਹਾਂ ਕਈ ਸਵਾਲਾਂ ਦੇ ਜਵਾਬ ਪੁਛੇ ਪਰ ਉਹ ਕੁਝ ਉਨ੍ਹਾਂ ਨੂੰ ਨ ਮਿਲ ਸਕਿਆ ਜਿਸਦੀ ਉਹ ਉਡੀਕ ਕਰਦੇ ਸਨ। ਉਹ ਮਾਤਾ ਹਰੀ ਦੀ ਵੱਡੀ ਭੇਦ ਭਰੀ ਵਾਕਫ਼ੀਅਤ ਤੋਂ ਜਾਣੂ ਨਹੀਂ ਸਨ।

“ਕੀ ਸ੍ਰੀ ਮਾਨ ਜੀ, ਤੁਸੀਂ ਜਾਣਦੇ ਹੋ ਕਿ ਮਾਰੋਕੋ ਦੇ ਵਾਸੀਆਂ ਨੂੰ ਹਥਿਆਰ ਕਿਵੇਂ ਦਿਤੇ ਜਾਂਦੇ ਹਨ? ਮਾਤਾ ਹਰੀ ਨੇ ਪੁਛਿਆ ਜਦ ਉਨ੍ਹਾਂ ਦੇ ਸਵਾਲ ਪੂਰੇ ਹੋ ਗਏ।

“ਹਾਂ ਅਸੀਂ ਜਾਣਦੇ ਹਾਂ।"

"ਏਹ ਤੇ ਤੁਸੀਂ ਜਾਣਦੇ ਹੋ ਕਿ ਉਹ ਸ਼ਬਮਰੀਨਾਂ ਤੋਂ ਉਤਾਰੇ ਜਾਂਦੇ ਹਨ, ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿੱਥੇ ਅਤੇ ਕਦੋਂ? ਸਾਫ਼ ਦਿਸਦਾ ਹੈ ਕਿ ਤੁਸੀਂ ਨਹੀਂ ਜਾਣਦੇ ਨਹੀਂ ਤੇ ਹੁਣ ਤਕ ਤੁਸਾਂ ਬੰਦ ਕਰ ਦਿਤਾ ਹੁੰਦਾ। ਜੇ ਕਰ ਤੁਸਾਂ ਨੂੰ ਏਹਦੇ ਵਿਚ ਕੁਝ ਦਿਲਚਸਪੀ ਹੋਵੇ ਤਾਂ ਮੈਂ ਤੁਹਾਨੂੰ ਦਸਾਂਗੀ।"

ਦਿਲਚਸਪੀ!

ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ੧੯੧੨ ਵਿਚ ਮਾਰੋਕੋ ਅਤੇ ਅਲਗੈਰੀਆ ਦੇ ਵਾਸੀ ਯੂਰੋਪੀਅਨ ਨੂੰ ਬੜੀ ਬੇਰਹਿਮੀ ਨਾਲ ਕਤਲ ਕਰਕੇ ਏਸ ਗਲ ਦਾ ਸਬੂਤ ਦੇ ਰਹੇ ਸਨ ਕਿ ਉਹ ਫ਼ਰਾਂਸ ਦੀ "ਛਤਰ ਛਾਇਆ" ਹੇਠ ਨਹੀਂ ਸਨ ਰਹਿਣਾ ਚਾਹੁੰਦੇ। ਅਤੇ ਜਦ ਜੰਗ ਸ਼ੁਰੂ ਹੋ ਗਿਆ ਤਾਂ ਜਰਮਨ ਦਾ ਪ੍ਰਾਪੇਗੈਂਡਾ ਕਰਨ ਵਾਲੇ ਹਰ ਵੀ ਇਨ੍ਹਾਂ ਦੇਸਾਂ ਦੇ ਵਾਸੀਆਂ ਮੂਰਜ਼-ਨੂੰ ਭੜਕਾ ਰਹੇ ਸਨ। ਜਰਮਨ ਵਾਲੇ ਉਨ੍ਹਾਂ ਨੂੰ ਕਿਤਨੀ ਦੇਰ ਤੋਂ ਬੰਦੂਕਾਂ ਆਦਿ ਭੇਜ ਰਹੇ ਸਨ ਕਿ ਉਹ ਹਲਾ ਗੁਲਾ ਪਾਈ ਰਖ਼ਣ ਤਾਕਿ ਏਸ "ਬਗਾਵਤ" ਨੂੰ ਰੋਕਣ ਲਈ ਫ਼ਰਾਂਸ ਦੀ

੧੨੦.