ਇਹ ਸਫ਼ਾ ਪ੍ਰਮਾਣਿਤ ਹੈ

ਸੀ। ਦਸ ਸਾਲ ਅਯਾਸ਼ੀਆਂ ਕਰਦੇ ਹੋ ਗਏ ਸਨ ਜਿਨ੍ਹਾਂ ਦਾ ਬੁਰਾ ਅਸਰ ਜ਼ਰੂਰ ਉਹਦੇ ਚੇਹਰੇ ਉੱਤੇ ਪ੍ਰਤੱਖ ਹੋਣਾ ਸੀ। ਮਾਤਾ ਹਰੀ ਮੋਟੀ ਹੋ ਰਹੀ ਸੀ।

ਟਾਮਸਨ ਨੇ ਮਾਤਾ ਹਰੀ ਨਾਲ ਦੋ ਵਾਰੀ ਗਲ ਬਾਤ ਕੀਤੀ ਤੇ ਇਨ੍ਹਾਂ ਦੋਵਾਂ ਮਿਲਣੀਆਂ ਉੱਤੇ ਟਾਮਸਨ ਨੇ ਕਿਸੇ ਗੱਲ ਨੂੰ ਚਿਥਿਆ ਨਾ। ਉਹਨੇ ਸਾਫ਼ ਸ਼ਬਦਾਂ ਵਿਚ ਮਾਤਾ ਹਰੀ ਨੂੰ ਏਸ ਗੱਲ ਦਾ ਦੋਸ਼ੀ ਬਣਾਇਆ ਕਿ ਉਹ ਵੈਰੀਆਂ ਨਾਲ ਖ਼ਤਾ ਪੜ੍ਹੀ ਕਰਦੀ ਸੀ। ਮਾਤਾ ਹਰੀ ਨੇ ਏਸ ਸ਼ਕ ਨੂੰ ਬਿਲਕੁਲ ਰੱਦੀ ਕਿਹਾ । ਫੇਰ ਟਾਮਸਨ ਨੇ ਉਨ੍ਹਾਂ ਜਰਮਨ ਏਜੰਟਾਂ ਦੇ ਨਾਮ ਦਸੇ ਜਿਨ੍ਹਾਂ ਨਾਲ ਉਹਦੀ ਮੈਡਰਿਡ ਵਿਚ ਰਹਿੰਦਿਆਂ ਮਿੱਤ੍ਰਤਾ ਹੋਈ ਸੀ। ਬਜਾਏ ਏਸ ਦੇ ਕਿ ਉਹਦੇ ਕੰਮਾਂ ਦਾ ਪਤਾ ਲਗ ਜਾਣ ਕਰਕੇ ਮਾਤਾ ਹਰੀ ਕੁਝ ਘਾਬਰਦੀ, ਮਾਤਾ ਹਰੀ ਨੇ ਏਵੇਂ ਹੈਰਾਨਗੀ ਜਹੀ ਦਸੀ ਅਤੇ ਟਾਮਸਨ ਨੂੰ ਯਕੀਨ ਦਿਵਾਇਆ ਅਤੇ ਕਿਹਾ:

"ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮਿ: ਕਾਲੇ ਅਤੇ ਮਿ: ਕਾਰੂਨ ਖੁਫ਼ੀਆ ਮਹਿਕਮੇ ਵਿਚ ਕੰਮ ਕਰਦੇ ਸਨ। ਮੈਨੂੰ ਤੇ ਇਤਨਾ ਹੀ ਪਤਾ ਸੀ ਕਿ ਉਹ ਸਫ਼ੀਰ ਸਨ, ਪਰ ਏਹ ਤੇ ਨਹੀਂ ਸਾਂ ਜਾਣਦੀ ਕਿ ਸਪੇਨ ਵਿਚ ਉਹ ਜਰਮਨ ਖੁਫ਼ੀਆ ਮਹਿਕਮੇ ਦੇ ਅਫ਼ਸਰ ਸਨ।"

ਪਹਿਲੀ ਮਿਲਣੀ ਦਾ ਕੁਝ ਲਾਭ ਨਾ ਹੋਇਆ। ਮਾਤਾ ਹਰੀ ਦੇ ਅਸਬਾਬ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ, ਪਰ ਕੁਝ ਲਭਿਆ ਨਾ। ਹੁਣ ਕੋਈ ਕਾਰਣ ਨਹੀਂ ਸੀ ਦਿਸਦਾ ਕਿ ਮਾਤਾ ਹਰੀ ਨੂੰ ਹਾਲੈਂਡ ਜਾਣ ਤੋਂ ਕਿਉਂ ਰੋਕਿਆ ਜਾਵੇ। ਦੇਰ ਕਰਨ ਦੇ ਕਾਰਣ ਅਤੇ ਦੂਜੀ ਵਾਰੀ ਮਿਲਣੀ ਕਰਨ ਦਾ ਭੇਦ ਟਾਮਸਨ ਹੀ ਜਾਣਦਾ ਹੈ, ਕਿਉਂਕਿ ਉਹਨੇ ਇਨ੍ਹਾਂ ਦੋਵਾਂ ਗੱਲਾਂ ਤੇ ਚੁਪ ਹੀ ਧਾਰੀ ਰਖੀ ਹੈ।

ਸਰ ਬਾਸਲ ਟਾਮਸਨ ਨੇ ਮਾਤਾ ਹਰੀ ਨੂੰ ਇਕਵਾਰੀ

੧੦੨.