ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੋੜੇ ਨੂੰ ਕੂਕਾਂ ਮਾਰ-ਮਾਰ ਹਿਕਦਾ, ਜਟ ਲੱਕੜ ਲੈ ਘਰ ਵਲ ਨੂੰ ਹੋ ਪਿਆ। ਤੇ ਜਵਾਨ ਕੱਕਰ ਹਾਇ-ਹਾਇ ਕਰਦਾ, ਪੈਰ ਘੜੀਸਦਾ ਆਪਣੇ ਪਿਓ ਵਲ ਚਲ ਪਿਆ।

ਬੁੱਢੇ ਕੱਕਰ ਨੇ ਜਵਾਨ ਕੱਕਰ ਨੂੰ ਤਕਿਆ ਤੇ ਉਹਦਾ ਹਾਸਾ ਨਿਕਲ ਗਿਆ।

"ਕੀ ਹੋਇਆ ਈ, ਪੁਤਰਾ," ਉਹਨੇ ਪੁਛਿਆ, "ਇੰਜ ਪੈਰ ਕਿਉਂ ਘੜੀਸਦਾ ਆ ਰਿਹੈਂ?"

"ਜਟ ਨੂੰ ਯਖ਼ ਕਰਦਿਆਂ-ਕਰਦਿਆਂ ਬਿਲਕੁਲ ਚੂਰ ਹੋ ਗਿਆਂ।”

"ਤੇ ਏਡੀ ਬੁਰੀ ਤਰਾਂ ਹਾਇ-ਹਾਇ ਕਿਉਂ ਕਰ ਰਿਹੈਂ?"

"ਕੌਣ ਨਾ ਕਰਦਾ, ਜੇ ਮੇਰੀ ਥਾਂ ਹੁੰਦਾ ਤਾਂ! ਜਟ ਨੇ ਜਿਹੜੀ ਧੈਬੜ ਚਾੜ੍ਹੀ ਏ, ਉਹਦੇ ਨਾਲ ਮੇਰੇ ਪਾਸੇ ਪੀੜ ਕਰ ਰਹੇ ਨੇ।"

ਵੇਖ ਪੁਤਰਾ, ਇਸ ਤੋਂ ਸਬਕ ਸਿਖ। ਵਿਹਲੜ ਜਾਗੀਰਦਾਰਾਂ ਨੂੰ ਮਰੋੜਾ ਚਾੜ੍ਹਨਾ ਤਾਂ ਸੌਖਾ ਏ, ਪਰ ਜਟ ਨੂੰ ਕੋਈ ਨਹੀਂ ਹਰਾ ਸਕਦਾ। ਤੇ ਇਹ ਗਲ ਕਦੀ ਨਾ ਭੁੱਲੀ!"







੮੭