ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹਨਾਂ ਐਨ ਇਹੀਉ ਹੀ ਕੀਤਾ | ਅਗਲੀ ਸਵੇਰੇ ਉਹਦੇ ਤਿੰਨ ਦੋਸਤ ਸ਼ਿਕਾਰ ਖੇਡਣ ਚਲੇ ਗਏ , ਤੇ ਕਾਤੀ-ਗੋਰੋਸ਼ੇਕ ਘਰ ਰਿਹਾ। ਉਹਨੇ ਕਿੰਨੀਆਂ ਹੀ ਚੀਜ਼ਾਂ ਉਬਾਲੀਆਂ ਤੇ ਚੁੰਨੀਆਂ ਤੇ ਪਕਾਈਆਂ , ਤੇ ਫੇਰ ਉਹ ਸੌਣ ਲਈ ਲੰਮਾ ਪੈ ਗਿਆ। “ ਬੂਹਾ ਖੋਲ੍ਹ ! ਕਿਸੇ ਨੇ ਆਵਾਜ਼ ਦਿੱਤੀ ।

“ਠਹਿਰ ਜਾ , ਆਉਣਾ ਪਿਆਂ ! ਕਾਤੀ-ਰੋਸ਼ੇਕ ਨੇ ਜਵਾਬ ਦਿਤਾ।

ਉਹਨੇ ਬੂਹਾ ਖੋਲਿਆ ਤੇ ਉਹਦੇ ਸਾਹਮਣੇ ਕੱਦੋਂ ਏਡਾ ਛੋਟਾ ਇਕ ਬੁੱਢਾ ਆਦਮੀ ਖੜਾ ਸੀ , ਜਿੱਡਾ ਛੋਟਾ ਕਦੀ ਕੋਈ ਹੋਇਆ ਹੋਣਾ ਏਂ ; ਉਹਦੀ ਦਾੜੀ ਏਨੀ ਲੰਮੀ ਸੀ ਕਿ ਉਹਨੇ ਜ਼ਮੀਨ ਉਤੇ ਪੂਰੇ ਪੰਜ ਫੁੱਟ ਮੱਲੇ ਹੋਏ ਸਨ। “ ਮੈਨੂੰ ਦਹਿਲੀਜ਼ ਪਾਰ ਕਰਾ ! ਛੋਟੇ ਕਦ ਵਾਲੇ ਬੁਢੜੇ ਨੇ ਕਿਹਾ।

ਪੋਕਾਤੀ-ਰੋਸ਼ੇਕ ਨੇ ਬੁਢੜੇ ਨੂੰ ਚੁੱਕ ਲਿਆ ਤੇ ਉਹਨੂੰ ਝੁਗੀ ਵਿਚ ਲੈ ਆਇਆ , ਬੁੱਢਾ ਉਹਨੂੰ ਉਡ ਉਡ ਪੈਂਦਾ ਰਿਹਾ। “ ਚਾਹੀਦਾ ਕੀ ਈ ? ਕਾਤੀ-ਗੋਰੋਸ਼ੇਕ ਨੇ ਪੁਛਿਆ ।

“ਛੇਤੀ ਪਤਾ ਲਗ ਜਾਏਗਾ ਈ , ਮੈਨੂੰ ਕੀ ਚਾਹੀਦੈ , ਛੋਟੇ ਕਦ ਵਾਲੇ ਬੁਢੜੇ ਨੇ ਕਿਹਾ , ਤੇ ਉਹ ਕਾਤੀ-ਗੋਰਸ਼ੇਕ ਦੇ ਛੱਤਿਆਂ ਵਲ ਹਥ ਵਧਾਂਦਿਆਂ , ਉਹਨਾਂ ਨੂੰ ਪਕੜਨ ਹੀ ਲਗਾ ਸੀ ਕਿ ਪੋਕਾਤੀ-ਰੋਸ਼ੇਕ ਕੜਕ ਪਿਆ :

“ਹੱਛਾ , ਏਸ ਕਿਸਮ ਦਾ ਏਂ ਤੂੰ ! ਤੇ ਉਹਨੇ ਉਹਨੂੰ ਉਹਦੀ ਦਾੜੀਉਂ ਫੜ ਲਿਆ !

ਫੇਰ , ਕੁਹਾੜਾ ਫੜ , ਉਹ ਛੋਟਾ ਕਦ ਵਾਲੇ ਬੁੱਢੇ ਨੂੰ ਸ਼ਾਹ ਬਲੂਤ ਦੇ ਇਕ ਦਰਖ਼ਤ ਕਲੇ ਧੂਹ ਲਿਆਇਆ , ਉਹਨੇ ਸ਼ਾਹ ਬਤ ਦੇ ਦਰਖ਼ਤ ਨੂੰ ਦੁਫਾੜ ਕੀਤਾ ਤੇ ਛੋਟੇ ਕੱਦ ਵਾਲੇ ਬੱਚੇ ਦੀ ਦਾੜੀ ਨੂੰ ਚੀਰ ਵਿਚ ਇਸ ਤਰਾਂ ਘਸੋੜ ਦਿਤਾ ਕਿ ਉਹ ਉਹਦੇ ਵਿਚ ਚੰਗੀ ਤਰ੍ਹਾਂ ਫਸ ਗਈ ।

ਕਿਉਂਕਿ ਤੂੰ ਏਨਾ ਕਮੀਨਾ ਨਿਕਲਿਐ ਕਿ ਤੂੰ ਮੈਨੂੰ ਵਾਲਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਕਦ ਵਾਲੇ ਬੁਢੜੇ ਨੂੰ ਆਖਿਆ , “ਏਸ ਲਈ ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ , ਤੂੰ ਏਥੇ ਈ ਛੋਟੇ ਕਦ ਬੈਠੇਗਾ।

ਉਹ ਝੁੱਗੀ ਨੂੰ ਪਰਤ ਆਇਆ , ਤੇ ਓਥੇ ਉਹਦੇ ਦੋਸਤ ਸ਼ਿਕਾਰ ਤੋਂ ਵਾਪਸ ਪਹੁੰਚੇ ਹੋਏ ਸਨ ।

ਰੋਟੀ ਤਿਆਰ ਏ ? ਉਹਨਾਂ ਪੁਛਿਆ।

ਆਖੋ , ਕਿੰਨੇ ਚਿਰ ਤੋਂ ਤਿਆਰ ਪਈ ਏ , ਪੱਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ | ਉਹਨਾਂ ਰੋਟੀ ਖਾਧੀ , ਤੇ ਪੋਤੀ-ਰੋਸ਼ੇਕ ਨੇ ਆਖਿਆ : ਮੇਰੇ ਨਾਲ ਆਓ ਤੇ ਮੈਂ ਤੁਹਾਨੂੰ ਏਡੀ ਕਮਾਲ ਦੀ ਝਾਕੀ ਵਿਖਾਨਾਂ , ਜਿੱਡੀ ਕਦੀ ਤੁਸੀਂ ਵੇਖੀ ਨਹੀਂ ਹੋਣੀ ! ਬੁਢੜੇ ਨੇ ਸ਼ਾਹ ਬਲੂਤ ਉਹ ਉਹਨਾਂ ਨੂੰ ਸ਼ਾਹ ਬਲਤ ਦੇ ਦਰਖ਼ਤ ਵਲ ਲੈ ਗਿਆ , ਪਰ ਵੇਖੋ ! ਓਥੇ ਸ਼ਾਹ ਬਲੂਤ ਦੇ ਦਰਖ਼ਤ -ਨਿਸ਼ਾਨ ਹੀ ਨਹੀਂ ਸੀ , ਤੇ ਨਾ ਹੀ ਛੋਟੇ ਕੱਦ ਵਾਲੇ ਬੁਢੜੇ ਦਾ। ਇਸ ਲਈ ਕਿ ਛੋਟੇ ਕਦ ਵਾਲੇ ਨੇ ਸ਼ਾਹ ਬਤ ਨੂੰ ਜੜੋ ਪਟ ਲਿਆ ਹੋਇਆ ਸੀ ਤੇ ਉਹਨੂੰ ਆਪਣੇ ਨਾਲ ਹੀ ਧਰੀਕ ਲੈ ਗਿਆ ਸੀ । ਫੇਰ ਪੋਕਾਤੀ-ਰੋਸ਼ੇਕ ਨੇ ਆਪਣੇ ਦੋਸਤਾਂ ਨੂੰ ਸਾਰਾ ਕੁਝ ਦਸਿਆ ਜੁ ਉਹਦੇ ਨਾਲ ਹੋਇਆ ਸੀ , ਤੇ ੪੭