ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੇ ਕਿਉਂ ਨਹੀਂ ਸਨ , ਬਚਿਆ , ਉਹਨਾਂ ਜਵਾਬ ਦਿਤਾ। ‘ਤੇਰੀ ਇਕ ਭੈਣ ਸੀ ਤੇ ਛੇ ਭਰਾ , ਪਰ ..." ਤੇ ਉਹਨਾਂ ਉਹਨੂੰ ਸਾਰੀ ਕਹਾਣੀ ਸੁਣਾ ਦਿੱਤੀ।

ਮੈਂ ਉਹਨਾਂ ਨੂੰ ਲੱਭਣ ਜਾਂਗਾ , ਪੱਕਾਤੀ-ਰੋਸ਼ੇਕ ਨੇ ਕਿਹਾ।

ਮਾਂ-ਪਿਉ ਨੇ ਉਹਨੂੰ ਬੜਾ ਕਿਹਾ , ਉਹ ਨਾ ਜਾਵੇ। “ ਨਾ ਜਾ , ਬਚਿਆ , ਉਹਨਾਂ ਆਖਿਆ। "ਤੇਰੇ ਭਰਾ ਗਏ ਸਨ , ਤੇ ਛੇਵੇਂ ਦੇ ਛੇਵੇਂ ਕੰਮ ਆ ਗਏ ਸਨ , ਤੇ ਤੂੰ , ਹੈ ਵੀਂ ਇਕੱਲਾ , ਬਚਣ ਨਹੀਂ ਲਗਾ। " ਨਹੀਂ , ਜਾਣਾ ਮੈਂ ਹਰ ਹਾਲੇ ਏ , ਕਾਤੀ-ਗਰੋਸ਼ੇਕ ਨੇ ਕਿਹਾ। ਏਸ ਲਈ ਕਿ ਮੈਂ ਆਪਣੇ ਸੱਕੇ ਛੁਡਾਣੇ ਜ਼ਰੂਰ ਨੇ।”

ਤੇ ਉਹਨੇ ਲੋਹੇ ਦੇ ਉਹ ਟੋਟਾ ਲਿਆ , ਜਿਹੜਾ ਉਹਨੂੰ ਲੱਭਾ ਸੀ, ਤੇ ਲੈ ਕੇ ਹਾਰ ਕੋਲ ਗਿਆ । “ਮੈਨੂੰ ਇਕ ਤਲਵਾਰ

ਬਣਾ ਦੇ , ਜਿੰਨੀ ਵਡੀ ਬਣੇ , ਓਨਾ ਈ ਚੰਗੈ ! ਉਹਨੇ ਲੁਹਾਰ ਨੂੰ ਆਖਿਆ । 'ਤੇ ਲੁਹਾਰ ਨੇ ਉਹਨੂੰ ਏਡੀ ਵਡੀ ਤੇ

ਭਾਰੀ ਤਲਵਾਰ ਬਣਾ ਕੇ ਦਿੱਤੀ ਕਿ ਉਹਨੂੰ ਕੋਈ ਹਾਰਖਾਨੇ ਵਿਚੋਂ ਬਾਹਰ ਹੀ ਕਢ ਲਿਆਵੇ , ਤਾਂ ਬੜੀ ਗਲ ਸੀ । ਪਰ ਔਕਾਤੀ-ਗੋਰੋਸ਼ੇਕ ਨੇ ਤਲਵਾਰ ਫੜ ਲਈ , ਘੁਮਾਈ ਤੇ ਉਪਰ ਅਸਮਾਨ ਵਿਚ ਉਛਾਲ ਦਿਤੀ। “ ਹੁਣ ਮੈਂ ਲੰਮੀ ਨੀਂਦਰੇ ਸੌਣ ਲਗਾਂ , ਉਹਨੇ ਆਪਣੇ ਪਿਉ ਨੂੰ ਆਖਿਆ। ਮੈਨੂੰ ਬਾਰਾਂ ਦਿਨਾਂ ਬਾਅਦ ਜਗਾ ਦੇਣਾ , ਜਦੋਂ ਤਲਵਾਰ ਉਡਦੀ ਵਾਪਸ ਆਵੇ।

ਉਹ ਲੇਟ ਗਿਆ ਤੇ ਬਾਰਾਂ ਦਿਨ ਸੁੱਤਾ ਰਿਹਾ , ਤੇ ਤੇਰੂਵੇਂ ਦਿਨ ਤਲਵਾਰ ਉਡਦੀ ਵਾਪਸ ਆਈ , ਉਹਦੇ ਉੱਡਣ ਨਾਲ ਸਾਂ-ਸਾਂ ਦੀ ਆਵਾਜ਼ ਆਉਂਦੀ ਸੀ। ਪਿਉ ਨੇ ਔਕਾਤੀ-ਗੋਰਸ਼ੇਕ ਨੂੰ ਜਗਾ ਦਿਤਾ ਤੇ ਕਾਤੀਗੋਰੋਸ਼ੇਕ ਕੁਦ ਖਲੋਤਾ ਤੇ ਉਹਨੇ ਆਪਣੀ ਮੁਠ ਉਪਰ ਕੀਤੀ; ਤਲਵਾਰ ਉਹਦੇ ਨਾਲ ਆ ਵੱਜੀ , ਭੇਜੇ ਜਾ ਪਈ ਤੇ ਦੋ ਟੋਟੇ ਹੋ ਗਈ। " ਮੈਂ ਏਸ ਤਲਵਾਰ ਨਾਲ ਆਪਣੀ ਭੈਣ ਤੇ ਭਰਾਵਾਂ ਨੂੰ ਲੱਭਣ ਨਹੀਂ ਜਾ ਸਕਦਾ , ਪੋਕਾਤੀ-ਗੋਰੋਸ਼ੇਕ ਨੇ ਆਖਿਆ। “ਮੈਨੂੰ ਹੋਰ ਲੈਣੀ ਪਵੇਗੀ । ਤੇ ਟੁੱਟੀ ਹੋਈ ਤਲਵਾਰ ਲੈ , ਉਹ ਫੇਰ ਲੁਹਾਰ ਕੋਲ ਗਿਆ ।

ਏਸ ਨਾਲ ਮੈਨੂੰ ਇਕ ਨਵੀਂ ਤਲਵਾਰ ਬਣਾ ਦੇ , ਉਹਨੇ ਆਖਿਆ । ਇਹੋ ਜਿਹੀ ਬਣਾ ਦੇ , ਜਿਹੜੀ ਮੇਰੇ ਜ਼ੋਰ ਦੇ ਮੇਚ ਆਵੇ ।" ਹਾਰ ਨੇ ਉਹਨੂੰ ਤਲਵਾਰ ਬਣਾ ਦਿੱਤੀ , ਜਿਹੜੀ ਪਹਿਲਾਂ ਨਾਲੋਂ ਵੀ ਵਡੀ ਸੀ , ਤੇ ਔਕਾਤੀ-ਗੋਰੋਸ਼ੇਕ ਨੇ ਉਹਨੂੰ ਉਪਰ ਅਸਮਾਨ ਵਿਚ ਉਛਾਲ ਘਤਿਆ ਤੇ ਲੰਮਾ ਪੈ ਗਿਆ ਤੇ ਬਾਰ੍ਹਾਂ ਦਿਨ ਹੋਰ ਸੁੱਤਾ ਰਿਹਾ। ਤੇਰਵੇਂ ਦਿਨ ਤਲਵਾਰ ਉਡਦੀ ਵਾਪਸ ਆਈ , ਇੰਜ ਭੀ-ਥੀਂ ਤੇ ਸਾਂ-ਸਾਂ ਕਰਦੀ ਕਿ ਜ਼ਮੀਨ ਕੰਬ ਉਠੀ। ਮਾਂ-ਪਿਉ ਨੇ ਪੋਕਾਤੀ-ਗੋਰੋਸ਼ੇਕ ਨੂੰ ਜਗਾ ਦਿਤਾ ਤੇ ਉਹ ਇਕਦਮ ਹੀ ਕੁੱਦ ਖਲੋਤਾ। ਉਹਨੇ ਮੁਠ ਅਗੇ ਕੀਤੀ , ਤੇ ਤਲਵਾਰ ਉਹਨੂੰ ਆ ਵੱਜੀ , ਪਰ ਟੁੱਟੀ ਨਾ , ਸਿਰਫ਼ ਥੋੜੀ ਜਿਹੀ ਲਿਫ਼ ਹੀ ਗਈ । ਇਹ ਸਚੀ-ਮਚੀ ਈ ਚੰਗੀ ਤਲਵਾਰ ਏ ,' ਕਾਤੀ-ਗੋਰੋਸ਼ੇਕ ਨੇ ਆਖਿਆ । “ਹੁਣ ਮੈਂ ਆਪਣੀ ਭੈਣ ਤੇ ਭਰਾਵਾਂ ਨੂੰ ਲਭ ਸਕਨਾਂ। ਬੇਬੇ , ਮੈਨੂੰ ਕੁਝ ਰੋਟੀ ਪਕਾ ਦੇ , ਤੇ ਕੁਝ ਰਸ ਸੁਕਾ ਦੇ , ਤੇ ਮੈਂ ਆਪਣੇ ਰਾਹੇ ਪੈ ਜਾਵਾਂਗਾ।” ੪੧